post

Jasbeer Singh

(Chief Editor)

Patiala News

ਬਿਜਲੀ ਮੁਲਾਜ਼ਮਾਂ ਵੱਲੋ ਪੰਜਾਬ ਸਰਕਾਰ ਵੱਲੋ 10 ਮੰਡਲ ਦਫਤਰਾਂ ਨੂੰ ਨਿੱਜੀ ਹੱਥਾਂ ਚ ਦੇਣ ਵਿਰੁੱਧ ਜ਼ੋਰਦਾਰ ਪ੍ਰਦਸ਼ਨ:

post-img

ਬਿਜਲੀ ਮੁਲਾਜ਼ਮਾਂ ਵੱਲੋ ਪੰਜਾਬ ਸਰਕਾਰ ਵੱਲੋ 10 ਮੰਡਲ ਦਫਤਰਾਂ ਨੂੰ ਨਿੱਜੀ ਹੱਥਾਂ ਚ ਦੇਣ ਵਿਰੁੱਧ ਜ਼ੋਰਦਾਰ ਪ੍ਰਦਸ਼ਨ ਪੰਜਾਬ ਦੀਆਂ ਸਬ ਡਵੀਜ਼ਨਾਂ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ :ਮਨਜੀਤ ਸਿੰਘ ਚਾਹਲ ਪਟਿਆਲਾ, 29 ਅਪਰੈਲ : ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆ ਦੇ ਜੁਆਇਟ ਫੋਰਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜ: ਦੇ ਸੱਦੇ ਤੇ ਅੱਜ ਅਮ੍ਰਿੰਤਸਰ,ਤਰਨਤਾਰਨ,ਗੁਰਦਾਸਪੁਰ,ਸੰਗਰੂਰ,ਬਠਿਡਾ,ਬਰਨਾਲਾ,ਪਟਿਆਲਾ ਸਮੇਤ ਸਮੱਚੇ ਪੰਜਾਬ ਦੀਆਂ ਸਬ ਡਵੀਜ਼ਨਾਂ ਵਿੱਚ ਬਿਜਲੀ ਮੁਲਾਜਮਾਂ ਨੇ ਰੋਹ ਭਰਭੂਰ ਰੈਲੀਆਂ ਕਰਕੇ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰੇ ਕੀਤੇ ਗਏ।ਇਸ ਸਬੰਧੀ ਜਾਣਕਾਰੀ ਦੇਦੇ ਹੋਏ ਇੰਪਲਾਈਜ ਫੈਡਰੇਸ਼ਨ ਚਾਹਲ ਦੇ ਸੁਬਾਈ ਆਗੁ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਬਿਜਲੀ ਨਿਗਮ ਨੂੰ ਨਿੱਜੀਕਰਨ ਦੇ ਰਾਹ ਤੇ ਤੋਰਿਆਂ ਜਾ ਰਿਹਾ ਹੈ।ਇਸੇ ਤਰਜ਼ ਤੇ ਖਰੜ ਤੇ ਲਾਲੜੂ ਮੰਡਲ ਦੇ ਅਧੀਨ ਪੈਦੇ ਖੇਤਰਾਂ ਦੀ ਰੈਗੁਲਰ ਮੈਨਟੀਨੈਸ਼ ਅਤੇ ਫੀਡਰ ਪ੍ਰਬੰਧਨ ਦੀ ਪਾ੍ਰਈਵੇਟ ਹੱਥਾ ਵਿੱਚ ਆਉਟ ਸਰੋਸਿਗ ਕੀਤਾ ਜਾ ਰਿਹਾ ਹੈ।ਸਰਕਾਰ ਵੱਲੋ 10 ਮੰਡਲ ਦਫਤਰਾਂ ਵਿੱਚ ਇਹ ਤਜ਼ਵੀਜ਼ ਲਾਗੂ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ।ਉਨਾ ਕਿਹਾ ਕਿ ਬਿਜਲੀ ਨਿਗਮ ਵਿੱਚ ਪੰਜਾਬ ਹਜਾਰ ਤੋ ਵੱਧ ਅਸਾਮੀਆਂ ਖਾਲੀ ਪਈਆਂ ਹਨ।ਉਨਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾ ਵੀ ਲੁਧਿਆਣਾ ਵਿਖੇ ਟੂ ਟਾਇਰ ਸਿਸਟਮ ਸੁਰੂ ਕੀਤਾ ਸੀ ਜ਼ੋ ਅਸਫਲ ਸਿੱਧ ਹੋਇਆ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਦੇ ਰੈਗੂਲਰ ਮਸਲੇ ਹੱਲ ਨਹੀ ਕਰ ਰਹੀ ਸਗੋ ਹੋਰ ਨਵੇ ਮਸਲੇ ਪੈਦਾ ਕੀਤੇ ਜਾ ਰਹੇ ਹਨ।ਉਨਾ ਕਿਹਾ ਕਿ ਪਹਿਲਾ ਸਰਕਾਰ ਨੇ ਮੁਲਾਜਮਾਂ ਦੇ 1H1H16 ਤੋ ਬਕਾਏ ਸਕੇਲਾ ਦੇ ਏਰੀਅਰ,ਮਹਿੰਗਾਈ ਭੱਤੇ ਦਾ 13 ਫੀਸਦੀ ਬਕਾਇਆ ਸਮੇਤ ਮੁਲਾਜਮਾਂ ਦੇ ਮਸਲੇ ਲਮਕਾਅ ਦਿੱਤੇ ਹਨ।ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਮੁਲਾਜਮ ਮੁਹਾਜ਼ ਤੇ ਫੇਲ ਸਿੱਧ ਹੋਈ ਹੈ।ਉਨਾਂ ਕਿਹਾ ਕਿ ਸੰਘਰਸ਼ ਨੂੰ ਤੇਜ਼ ਕਰਨ ਲਈ 8 ਮਈ ਨੂੰ ਭਰਾਤਰੀ ਜਥੇਬੰਦੀਆ ਦੀ ਮੀਟਿੰਗ ਪਟਿਆਲਾ ਵਿਖੇ ਬੁਲਾਈ ਗਈ ਹੈ। ਜਿਸ ਵਿੱਚ ਅਗਲੇ ਸੰਘਰਸ਼ ਦੀ ਲਾਮਬੰਧੀ ਕੀਤੀ ਜਾਵੇਗੀ।

Related Post