
ਬਿਜਲੀ ਕਾਮਿਆਂ ਨੇ ਤਰਕਸ਼ੀਲ ਭਵਨ ਪਟਿਆਲਾ ਵਿਖੇ ਕੀਤੀ ਸਰਕਲ ਪੱਧਰੀ ਕਨਵੈਨਸਨ
- by Jasbeer Singh
- October 1, 2024

ਬਿਜਲੀ ਕਾਮਿਆਂ ਨੇ ਤਰਕਸ਼ੀਲ ਭਵਨ ਪਟਿਆਲਾ ਵਿਖੇ ਕੀਤੀ ਸਰਕਲ ਪੱਧਰੀ ਕਨਵੈਨਸਨ ਪਟਿਆਲਾ : ਟੈਕਨੀਕਲ ਸਰਵਿਸ ਯੂਨੀਅਨ ਪਟਿਆਲਾ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ ਅਤੇ ਸਰਕਲ ਸਕੱਤਰ ਬਰੇਸ਼ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਪਟਿਆਲਾ ਸਰਕਲ ਦੇ ਟੀ.ਐਸ.ਯੂ ਅਤੇ ਸੀ.ਐਚ.ਬੀ. ਦੇ ਕਾਮਿਆਂ ਨੇ ਰਲ ਕੇ ਸਰਕਲ ਪੱਧਰ ਦੀ ਕਨਵੈਨਸਨ ਕੀਤੀ । ਇਸ ਵਿੱਚ 80 ਬਿਜਲੀ ਕਾਮਿਆਂ ਨੇ ਸਮੂਲੀਅਤ ਕੀਤੀ। ਇਸ ਕਨਵੈਨਸਨ ਵਿੱਚ ਜਸਵਿੰਦਰ ਸਿੰਘ ਸਕੱਤਰ ਟੀ.ਐਸ.ਯੂ ਪੰਜਾਬ ਅਤੇ ਸੰਤੋਖ ਸਿੰਘ ਖਜਾਨਚੀ ਟੀ.ਐਸ.ਯੂ ਪੰਜਾਬ ਨੇ ਸਮੂਲੀਅਤ ਕੀਤੀ । ਕਨਵੈਨਸਨ ਵਿੱਚ 13-09-2024 ਨੂੰ ਜੁਆਇੰਟ ਫੋਰਮ ਅਤੇ ਏਕਤਾ ਮੰਚ ਵੱਲੋਂ ਕੀਤੇ ਗਏ ਸਮਝੌਤੇ ਦੀ ਨਿਖੇਧੀ ਕੀਤੀ। ਇਸ ਸਮਝੌਤੇ ਨੂੰ ਮੈਨੇਜਮੈਂਟ ਦੀ ਚਾਕਰੀ ਕਰਨਾ ਦੱਸਿਆ ਗਿਆ। ਇਸ ਕਨਵੈਨਸਨ ਵਿੱਚ ਵਿਜੈ ਦੇਵ ਸਾਬਕਾ ਮੀਤ ਪ੍ਰਧਾਨ ਟੀ.ਐਸ.ਯੂ ਪੰਜਾਬ, ਇੰਦਰਜੀਤ ਸਿੰਘ ਸਰਕਲ ਸਹਾਇਕ ਸਕੱਤਰ, ਰੁਪਿੰਦਰ ਸਿੰਘ ਮੀਤ ਪ੍ਰਧਾਨ ਸਰਕਲ ਪਟਿਆਲਾ, ਕਰਮਜੀਤ ਸਿੰਘ ਪ੍ਰਧਾਨ ਸਬਅਰਬਨ ਮੰਡਲ ਪਟਿਆਲਾ, ਭਗਵਾਨ ਸਿੰਘ ਸਕੱਤਰ ਪੂਰਬ ਮੰਡਲ ਪਟਿਆਲਾ, ਜਤਿੰਦਰ ਸਿੰਘ ਚੱਢਾ ਸਾਬਕਾ ਸਰਕਲ ਪ੍ਰਧਾਨ, ਗੁਰਦੀਪ ਸਿੰਘ ਸਾਬਕਾ ਸਰਕਲ ਖਜਾਨਚੀ, ਦਰਸ਼ਨ ਕੁਮਾਰ ਡਵੀਜਨ ਪ੍ਰਧਾਨ ਪਟਿਆਲਾ, ਬਿਕਰ ਖਾਨ ਆਗੂ ਸੀ.ਐਚ.ਬੀ ਯੂਨੀਅਨ ਨੇ ਸੰਬੋਧਨ ਕੀਤਾ। ਕਨਵੈਨਸਨ ਵਿੱਚ ਮੰਗ ਕੀਤੀ ਗਈ ਕਿ ਸੀ.ਐਚ.ਬੀ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਓ.ਪੀ.ਐਸ ਸਕੀਮ ਨੂੰ ਲਾਗੂ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕੀਤਾ ਜਾਵੇ। ਬਿਜਲੀ ਬੋਰਡ ਵਿੱਚ ਪੱਕੀ ਭਰਤੀ ਕੀਤੀ ਜਾਵੇ। ਨਵੀਆਂ ਪੋਸਟਾਂ ਦੀ ਸਿਰਜਣਾ ਕੀਤੀ ਜਾਵੇ। ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ ਅਤੇ ਪੈਨਸ਼ਨਾਂ ਵਿੱਚ ਕੀਤੀ ਕਟੌਤੀ ਤੁਰੰਤ ਬੰਦ ਕੀਤੀ ਜਾਵੇ।