post

Jasbeer Singh

(Chief Editor)

Patiala News

ਚੰਡੀਗੜ੍ਹ ਬਿਜਲੀ ਨਿਗਮ ਨੂੰ ਨਿੱਜੀ ਹੱਥਾ ਵਿੱਚ ਦੇਣ ਵਿਰੁੱਧ ਬਿਜਲੀ ਕਾਮੇ 25 ਦਸੰਬਰ ਨੂੰ ਚੰਡੀਗੜ੍ਹ ਵਿਖੇ ਬਿਜਲੀ ਮਹਾਂ

post-img

ਚੰਡੀਗੜ੍ਹ ਬਿਜਲੀ ਨਿਗਮ ਨੂੰ ਨਿੱਜੀ ਹੱਥਾ ਵਿੱਚ ਦੇਣ ਵਿਰੁੱਧ ਬਿਜਲੀ ਕਾਮੇ 25 ਦਸੰਬਰ ਨੂੰ ਚੰਡੀਗੜ੍ਹ ਵਿਖੇ ਬਿਜਲੀ ਮਹਾਂ ਪੰਚਾਇਤ ਕਰਨਗੇ : ਮਨਜੀਤ ਸਿੰਘ ਚਾਹਲ ਪਟਿਆਲਾ, 24 ਦਸੰਬਰ : ਕੇਂਦਰ ਸਰਕਾਰ ਵੱਲੋ ਹਜਾਰਾਂ ਕਰੋੜ ਦੇ ਮੁਨਾਫੇ ਵਾਲੇ ਅਦਾਰੇ ਚੰਡੀਗੜ੍ਹ ਬਿਜਲੀ ਨਿਗਮ ਨੂੰ ਕੋਡੀਆਂ ਦੇ ਭਾਅ ਨਿੱਜੀ ਕੰਪਨੀਆਂ ਨੂੰ ਸੋਪਣ ਦੀ ਤਿਆਰੀ ਕਰ ਲਈ ਹੈੇ । ਪੰਜਾਬ ਬਿਜਲੀ ਨਿਗਮ ਦੇ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਨੇ ਨੈਸ਼ਨਲ ਕੁਆਡੀਨੇਸ਼ਨ ਆਫ ਇੰਜਨੀਅਰ ਅਤੇ ਇੰਪਲਾਈਜ਼ ਦੇ ਸੱਦੇ ਤੇ 25 ਦਸੰਬਰ ਨੂੰ ਰਾਮ ਲੀਲਾ ਮੈਦਾਨ ਚੰਡੀਗੜ੍ਹ ਵਿਖੇ ਵਿਸਾਲ ਬਿਜਲੀ ਮਹਾ ਪੰਚਾਇਤ ਵਿੱਚ ਸਾਮਲ ਹੋਣ ਦਾ ਫੈਸਲਾ ਕੀਤਾ ਹੈ । ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ ਫੈਡਰੇਸ਼ਨ ਦੇ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਤੇ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਕੇਂਦਰ ਸਰਕਾਰ ਨੇ ਯੁ. ਪੀ. ਵਿੱਚ ਵਾਰਾਨਸੀ ਅਤੇ ਆਗਰਾ ਦੀਆਂ 2 ਸਰਕਾਰੀ ਕੰਪਨੀਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀਆਂ ਕੋਸਿਸਾਂ ਜਾਰੀ ਰੱਖੀਆਂ ਹੋਈਆਂ ਹਨ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨਿੱਜੀਕਰਨ ਦੇ ਹਮਲੇ ਦਾ ਸਿਕਾਰ ਪੰਜਾਬ ਦਾ ਬਿਜਲੀ ਖੇਤਰ ਵੀ ਹੋਵੇਗਾ । ਉਨਾਂ ਬਿਜਲੀ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਭਲਕ ਦੀ ਪੰਚਾਇਤ ਵਿੱਚ ਵਹੀਰਾ ਘੱਤ ਕੇ ਪਹੁੰਚੋ ।

Related Post