
ਮੁੱਖ ਖੇਤੀਬਾੜੀ ਅਫਸਰ ਵੱਲੋਂ ਹਾੜ੍ਹੀ ਦੇ ਸੀਜ਼ਨ ਦੌਰਾਨ ਵਰਤੀਆਂ ਜਾਣ ਵਾਲੀਆਂ ਖਾਦਾਂ ਦੀ ਵਰਤੋਂ ਸਬੰਧੀ ਡੀਲਰਾਂ ਨਾਲ ਮੀਟਿ
- by Jasbeer Singh
- December 24, 2024

ਮੁੱਖ ਖੇਤੀਬਾੜੀ ਅਫਸਰ ਵੱਲੋਂ ਹਾੜ੍ਹੀ ਦੇ ਸੀਜ਼ਨ ਦੌਰਾਨ ਵਰਤੀਆਂ ਜਾਣ ਵਾਲੀਆਂ ਖਾਦਾਂ ਦੀ ਵਰਤੋਂ ਸਬੰਧੀ ਡੀਲਰਾਂ ਨਾਲ ਮੀਟਿੰਗ ਸੰਗਰੂਰ, 24 ਦਸੰਬਰ : ਡਿਪਟੀ ਕਮਿਸ਼ਨਰ, ਸੰਗਰੂਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾੜ੍ਹੀ ਸੀਜ਼ਨ-2024-25 ਦੌਰਾਨ ਵਰਤੀਆਂ ਜਾਣ ਵਾਲੀਆਂ ਖਾਦਾਂ ਦੀ ਵੰਡ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਹੋਲਸੇਲ ਅਤੇ ਰਿਟੇਲ ਸੇਲ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਕਣਕ ਦੀ ਫਸਲ ਲਈ ਕਿਸੇ ਕਿਸਮ ਦੀ ਖਾਦ ਖਾਸ ਕਰਕੇ ਯੂਰੀਆ ਖਾਦ ਦੀ ਕਿਸੇ ਕਿਸਮ ਦੀ ਘਾਟ ਨਹੀਂ ਹੈ ਅਤੇ ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਸਪਲਾਈ ਮੰਗ ਅਨੁਸਾਰ ਨਿਰੰਤਰ ਜਾਰੀ ਹੈ । ਜ਼ਿਲਾ ਸੰਗਰੂਰ ਅਤੇ ਮਲੇਰਕੋਟਲਾ ਵਿੱਚ ਲਗਭਗ ਇੱਕ ਲੱਖ ਮੈਟ੍ਰਿਕ ਟਨ ਯੂਰੀਆ ਖਾਦ ਹੁਣ ਤੱਕ ਸਪਲਾਈ ਹੋ ਚੁੱਕਾ ਹੈ । ਇਸ ਸਬੰਧੀਮੁੱਖ ਖੇਤੀਬਾੜੀ ਅਫ਼ਸਰ ਨੇ ਜ਼ਿਲ੍ਹਾ ਸੰਗਰੂਰ ਦੇ ਸਮੂਹ ਖਾਦ ਵਿਕਰੇਤਾਵਾਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਲੋੜ ਅਨੁਸਾਰ ਖਾਦ ਦੀ ਵਿਕਰੀ ਯਕੀਨੀ ਬਣਾਉਣ ਅਤੇ ਖਾਦ ਕੰਟਰੋਲ ਆਰਡਰ 1985 ਮੁਤਾਬਕ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਆਪਣੀ ਖਾਦ ਦੀ ਵਿਕਰੀ ਸਬੰਧੀ ਸੇਲ ਸਟਾਕ ਬੋਰਡ ਭਰ ਕੇ ਰੱਖਣ ਅਤੇ ਨਿਰਧਾਰਤ ਕੀਮਤ ਤੇ ਹੀ ਬਿਨਾਂ ਕਿਸੇ ਬੇਲੋੜੀਆਂ ਖੇਤੀ ਉਤਪਾਦ ਵਸਤੂਆਂ ਟੈਗਿੰਗ ਦੇ ਰੂਪ ਵਿੱਚ ਕਿਸਾਨਾਂ ਨੂੰ ਨਾ ਵੇਚਣ। ਜੇਕਰ ਕੋਈ ਵੀ ਖਾਦ ਵਿਕ੍ਰੇਤਾ ਟੈਗਿੰਗ/ਵੱਧ ਰੇਟ ਤੇ ਖਾਦ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਡਾ. ਹਰਬੰਸ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਖਾਦ ਦੀ ਖਰੀਦ ਸਮੇਂ ਕਿਸੇ ਕਿਸਮ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਆਪਣੇ ਬਲਾਕ ਦੇ ਸਬੰਧਤ ਖੇਤੀਬਾੜੀ ਅਫਸਰ ਜਾਂ ਖੇਤੀਬਾੜੀ ਵਿਕਾਸ ਅਫਸਰ ਦੇ ਧਿਆਨ ਵਿੱਚ ਲਿਆਉਣ । ਉਨ੍ਹਾਂ ਦੱਸਿਆ ਕਿ ਕਿਸਾਨ ਖਾਦ ਨਾਲ ਸਬੰਧਤ ਕਿਸੇ ਕਿਸਮ ਦੀ ਸਮੱਸਿਆ ਦੀ ਸੂਰਤ ਵਿੱਚ ਬਲਾਕ ਸੰਗਰੂਰ ਨਾਲ ਸਬੰਧਤ ਕਿਸਾਨ ਡਾ. ਅਮਰਜੀਤ ਸਿੰਘ, ਖੇਤੀਬਾੜੀ ਅਫਸਰ, (98158—96755), ਡਾ. ਪਰਮਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਜ.ਕ.), (81462—20281) ਬਲਾਕ ਸੰਗਰੂਰ, ਬਲਾਕ ਭਵਾਨੀਗੜ੍ਹ ਨਾਲ ਸਬੰਧਤ ਕਿਸਾਨ ਡਾ. ਮਨਦੀਪ ਸਿੰਘ, ਖੇਤੀਬਾੜੀ ਅਫਸਰ, ਭਵਾਨੀਗੜ੍ਹ (70092—27488), ਡਾ. ਅਨਮੋਲਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਭਵਾਨੀਗੜ੍ਹ (80544—97261) ਬਲਾਕ ਸੁਨਾਮ ਨਾਲ ਸਬੰਧਤ ਕਿਸਾਨ ਡਾ. ਇੰਦਰਜੀਤ ਸਿੰਘ ਭੱਟੀ, ਖੇਤੀਬਾੜੀ ਅਫਸਰ, ਸੁਨਾਮ (97791—98080), ਡਾ. ਦਮਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਜ.ਕ.), ਸੁਨਾਮ (99157—27855), ਡਾ. ਨਰਿੰਦਰਪਾਲ ਸਿੰਘ, ਖੇਤੀਬਾੜੀ ਵਿਕਾਸ ਅਫਸਰ (70092—88405), ਡਾ. ਨਵਦੀਪ ਕੁਮਾਰ, ਖੇਤੀਬਾੜੀ ਵਿਕਾਸ ਅਫਸਰ (87280—80802), ਬਲਾਕ ਲਹਿਰਾਗਾਗਾ ਅਤੇ ਮੂਨਕ ਨਾਲ ਸਬੰਧਤ ਕਿਸਾਨ ਡਾ. ਇੰਦਰਜੀਤ ਸਿੰਘ ਭੱਟੀ, ਖੇਤੀਬਾੜੀ ਅਫਸਰ, ਲਹਿਰਾਗਾਗਾ(97791—98080), ਡਾ. ਲਵਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਜ.ਕ.), ਲਹਿਰਾਗਾਗਾ (97806—70068), ਬਲਾਕ ਧੂਰੀ ਨਾਲ ਸਬੰਧਤ ਕਿਸਾਨ ਡਾ. ਅਮਨਦੀਪ ਕੌਰ, ਖੇਤੀਬਾੜੀ ਅਫਸਰ, ਧੂਰੀ (97810—21914) ਨਾਲ ਸੰਪਰਕ ਕਰਨ ਤਾਂ ਜੋ ਖਾਦਾਂ ਦੀ ਸਹੀ ਤਰੀਕੇ ਨਾਲ ਕਿਸਾਨਾਂ ਨੂੰ ਵੰਡ ਕੀਤੀ ਜਾ ਸਕੇ ਅਤੇ ਇਸ ਨਾਲ ਬੇਲੋੜੀਆਂ ਖੇਤੀ ਵਸਤਾਂ ਦੀ ਟੈਗਿੰਗ ਅਤੇ ਖਾਦਾਂ ਦੀ ਵੱਧ ਰੇਟ ਉੱਤੇ ਵਿੱਕਰੀ ਨੂੰ ਰੋਕਿਆ ਜਾ ਸਕੇ । ਇਸ ਮੌਕੇ ਡਾ. ਸਵਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਇੰਨਫੋ.), ਸੰਗਰੂਰ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.