ਐਲਨ ਮਸਕ ਦਾ 'ਐਕਸ' ਗ਼ੈਰ-ਕਾਨੂੰਨੀ ਕੰਟੈਂਟ ਹਟਾਏਗਾ ਨਵੀਂ ਦਿੱਲੀ, 5 ਜਨਵਰੀ 2026 : ਐਲਨ ਮਸਕ ਦੀ ਮਾਲਕੀ ਵਾਲੇ ਸੋਸ਼ਲ ਮੀਡੀਆ ਮੰਚ 'ਐਕਸ' ਗ਼ੈਰ-ਕਾਨੂੰਨੀ ਕੰਟੈਂਟ ਨੂੰ ਹਟਾਏਗਾ ਅਤੇ ਅਜਿਹੇ ਕੰਟੈਂਟ ਅਪਲੋਡ ਕਰਨ ਵਾਲੇ ਖਾਤਿਆਂ 'ਤੇ ਸਥਾਈ ਤੌਰ 'ਤੇ ਪਾਬੰਦੀ ਲਾਵੇਗੀ । ਉਲੰਘਣਾ ਕਰਨ ਵਾਲਿਆਂ 'ਤੇ ਲੱਗੇਗੀ ਸਥਾਈ ਪਾਬੰਦੀ 'ਐਕਸ' ਨੇ ਐਤਵਾਰ ਨੂੰ ਦੱਸਿਆ ਕਿ ਉਹ ਲੋੜ ਅਨੁਸਾਰ ਸਥਾਨਕ ਸਰਕਾਰਾਂ ਨਾਲ ਮਿਲ ਕੇ ਕੰਮ ਕਰੇਗਾ । ਕੰਪਨੀ ਦੇ ਗਲੋਬਲ ਸਰਕਾਰੀ ਮਾਮਲਿਆਂ ਦੇ ਖਾਤੇ ਤੋਂ ਇਹ ਬਿਆਨ ਜਾਰੀ ਕੀਤਾ ਗਿਆ । ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਮੰਚ ਦੀ ਏ. ਆਈ. ਸੇਵਾ 'ਗੋਕ' ਦੀ ਵਰਤੋਂ ਕਰ ਕੇ ਗ਼ੈਰ-ਕਾਨੂੰਨੀ ਕੰਟੈਂਟ ਬਣਾਉਣ ਵਾਲਿਆਂ ਵਿਰੁੱਧ ਵੀ ਉਹੀ ਕਾਰਵਾਈ ਕੀਤੀ ਜਾਵੇਗੀ, ਜੋ ਗ਼ੈਰ-ਕਾਨੂੰਨੀ ਕੰਟੈਂਟ ਅਪਲੋਡ ਕਰਨ ਵਾਲਿਆਂ 'ਤੇ ਕੀਤੀ ਜਾਂਦੀ ਹੈ । ਮਸਕ ਨੇ "ਗ਼ਲਤ ਤਸਵੀਰਾਂ ਬਾਰੇ ਇਕ ਪੋਸਟ ਦੇ ਜਵਾਬ 'ਚ 'ਐਕਸ' 'ਤੇ ਕਹਾ, "ਗ਼ੈਰ-ਕਾਨੂੰਨੀ ਕੰਟੈਂਟ ਬਣਾਉਣ ਲਈ ਗ੍ਰੋਕ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਉਹੀ ਨਤੀਜੇ ਭੁਗਤਣੇ ਪੈਣਗੇ, ਜੋ ਗ਼ੈਰ-ਕਾਨੂੰਨੀ ਕੰਟੈਂਟ ਅਪਲੋਡ ਕਰਨ ਵਾਲਿਆਂ ਨਾਲ ਹੁੰਦਾ ਹੈ । ਗ਼ੈਰ-ਕਾਨੂੰਨੀ ਕੰਟੈਸਟ ਬਣਾਉਣ ਅਪਲੋਡ ਕਰਨ ਵਾਲਿਆਂ ਦਿੱਤੀ ਜਾਵੇਗੀ ਇੱਕੋ ਜਿਹੀ ਸਜ਼ਾ 'ਐਕਸ' ਦੇ ਗਲੋਬਲ ਸਰਕਾਰੀ ਮਾਮਲਿਆਂ ਦੇ ਵਿਭਾਗ ਨੇ ਗ਼ੈਰ-ਕਾਨੂੰਨੀ ਕੰਟੈਂਟ 'ਤੇ ਮਸਕ ਦੇ ਰੁਖ਼ ਨੂੰ ਦੁਹਰਾਇਆ । ਇਸ 'ਚ ਕਿਹਾ ਗਿਆ, "ਅਸੀਂ 'ਐਕਸ' 'ਤੇ ਬਾਲ ਜਿਨਸੀ ਸ਼ੋਸ਼ਣ ਕੰਟੈਂਟ ਸਮੇਤ ਗ਼ੈਰ-ਕਾਨੂੰਨੀ ਕੰਟੈਂਟ ਵਿਰੁੱਧ ਕਾਰਵਾਈ ਕਰਦੇ ਹਾਂ, ਇਸ ਨੂੰ ਹਟਾ ਕੇ, ਖਾਤਿਆਂ ਨੂੰ ਸਥਾਈ ਤੌਰ 'ਤੇ ਸਸਪੈਂਡ ਕਰ ਕੇ ਅਤੇ ਲੋੜ ਪੈਣ 'ਤੇ ਸਥਾਨਕ ਸਰਕਾਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰਦੇ ਹਾਂ । ਇਸ ’ਚ ਅੱਗੇ ਕਿਹਾ ਗਿਆ ਕਿ ਗ਼ੈਰ-ਕਾਨੂੰਨੀ ਕੰਟੈਂਟ ਬਣਾਉਣ ਲਈ ਗ੍ਰੀਕ ਦੀ ਵਰਤੋਂ ਕਰਨ ਜਾਂ ਉਸ ਨੂੰ ਪ੍ਰਮੋਟ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਉਹੀ ਸਜ਼ਾ ਮਿਲੇਗੀ ਜੋ ਅਜਿਹੇ ਕੰਟੈਂਟ ਅਪਲੋਡ ਕਰਨ ਵਾਲਿਆਂ ਨੂੰ ਦਿੱਤੀ ਜਾਂਦੀ ਹੈ ।
