
ਉਘੇ ਸਮਾਜ ਸੇਵਕ ਰਾਹੁਲ ਸ਼ਰਮਾਂ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਵਾਰਡ ਨੰ:30 ਦੇ ਪ੍ਰਧਾਨ ਨਿਯੁਕਤ
- by Jasbeer Singh
- September 13, 2025

ਉਘੇ ਸਮਾਜ ਸੇਵਕ ਰਾਹੁਲ ਸ਼ਰਮਾਂ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਵਾਰਡ ਨੰ:30 ਦੇ ਪ੍ਰਧਾਨ ਨਿਯੁਕਤ -ਸਮਾਜਿਕ ਬੁਰਾਈਆਂ ਦੇ ਖਿਲਾਫ ਚਲਾਈ ਜਾਵੇਗੀ ਜਾਗਰੂੁਕਤਾ ਮੁਹਿੰਮ : ਐਡਵੋਕੇਟ: ਸਤੀਸ਼ ਕਰਕਰਾ, ਅਕਾਸ਼ ਬੋਕਸਰ ਪਟਿਆਲਾ, 13 ਸਤੰਬਰ 2025 : ਜਲੇ ਦੀ ਨਾਮੀ ਸਮਾਜ ਸੇਵੀ ਸੰਸਥਾ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ ਬੋਕਸਰ ਵੱਲੋਂ ਫਰੰਟ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ । ਇਸ ਲੜੀ ਵਿਚ ਉਘੇ ਸਮਾਜ ਸੇਵਕ ਰਾਹੁਲ ਸ਼ਰਮਾ ਨੂੰ ਪਟਿਆਲਾ ਪ੍ਰੋਗਰੈਸਿਵ ਫਰੰਟ ਦਾ ਵਾਰਡ ਨੰ:30 ਦਾ ਪ੍ਰਧਾਨ ਨਿਯੁਕਤ ਕੀਤਾ ਹੈ । ਐਡਵੋਕੇਟ ਕਰਕਰਾ ਅਤੇ ਅਕਾਸ ਬੋਕਸਰ ਨੇ ਰਾਹੁਲ਼ ਸ਼ਰਮਾ ਨੂੰ ਸਿਰੋਪਾਉ ਪਾ ਕੇ ਸਨਮਾਨਤ ਵੀ ਕੀਤਾ। ਰਾਹੁਲ ਸ਼ਰਮਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਹਿਰ ਵਿਚ ਸਮਾਜ ਸੇਵਾ ਵਿਚ ਯੋਗਦਾਨ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਦੇ ਪਿਤਾ ਮੋਹਿੰਦਰ ਸ਼ਰਮਾਂ ਵੀ ਉਘੇ ਸਮਾਜ ਸੇਵਕ ਵਜੋਂ ਜਾਣੇ ਜਾਂਦੇ ਹਨ । ਇਸ ਮੌਕੇ ਸਰਪ੍ਰਸ਼ਤ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ ਬੋਕਸਰ ਨੇ ਕਿਹਾ ਕਿ ਜਲਦ ਹੀ ਫਰੰਟ ਵੱਲੋਂ ਸਮਾਜਿਕ ਬੁਰਾਈਆਂ ਦੇ ਖਿਲਾਫ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਸਮਾਜਿਕ ਬੁਰਾਈਆਂ ਨੂੰ ਖਤਮ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਫਰੰਟ ਦਾ ਉਦੇਸ਼ ਹੀ ਸਮਾਜ ਸੁਧਾਰ ਹੈ ਅਤੇ ਆਪਣੇ ਉਦੇਸ਼ ਦੇ ਮੁਾਤਬਕ ਉਹ ਜਲਦ ਹੀ ਸ਼ਹਿਰ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ । ਨਵ-ਨਿਯੁਕਤ ਪ੍ਰਧਾਨ ਰਾਹੁਲ ਸ਼ਰਮਾ ਨੇ ਕਿਹਾ ਸਰਪ੍ਰਸਤ ਐਡਵੋਕੇਟ ਕਰਕਰਾ ਅਤੇ ਪ੍ਰਧਾਨ ਅਕਾਸ਼ ਬੋਕਸਰ ਦਾ ਧੰਨਵਾਦ ਕਰਦਿਆਂ ਵਿਸ਼ਾਵਸ਼ ਦਿਵਾਇਆ ਕਿ ਉਹ ਆਪਣੀ ਜਿੰੇਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਅਮਿਤ ਸ਼ਰਮਾਂ, ਜਸਪਾਲ ਮਹਿਰਾ, ਦਲਬੀਰ ਸਿੰਘ ਰਾਜੂ ਕੰਬੋਜ, ਸੁਰੇਸ਼ ਸ਼ਰਮਾਂ, ਰਾਜੇਸ਼ ਗਰਗ ਬਿੰਟਾ, ਭੁਪਿੰਦਰ ਕੁਮਾਰ ਭੋਲੂ, ਰਾਜੀਵ ਵਰਮਾ, ਭਗਵੰਤ ਸਿੰਘ ਆਰੇ ਵਾਲੇ, ਰਾਜਨ ਸ਼ਰਮਾਂ ਕਾਲਾ, ਨਰੇਸ਼ ਸ਼ਰਮਾਂ ਚੁੱਗਾ, ਰਾਜਨ ਪ੍ਰਾਸ਼ਰ, ਹਰਸ਼ ਵਾਹ, ਕੇਵਲ ਚੋਹਾਨ, ਡਾ ਬੀਰਦਵਿੰਦਰ ਸਿੰਘ, ਜਤਵਿੰਦਰ ਗਰੇਵਾਲ, ਪਰਮਿੰਦਰ ਪਹਿਲਵਾਨ, ਅਮਨ ਸ਼ਰਮਾਂ, ਮੋਹਿਤ ਸ਼ਰਮਾਂ ਬੰਟੀ, ਸੰਜੀਵ ਸ਼ਰਮਾਂ ਡਿਪੀ, ਰਮੇਸ਼ ਛੋਟੂ, ਸੁਨੀਲ ਕੁਮਾਰ ਪ੍ਰਧਾਨ ਵਾਰਡ ਨੰ 32, ਅਮਰਨਾਥ ਧੀਮਾਨ ਪ੍ਰਧਾਨ ਵਾਰਡ ਨੰ 36, ਪੰਕਜ ਸ਼ਰਮਾਂ ਪ੍ਰਧਾਨ ਵਾਰਡ ਨੰ 42, ਸੁਸ਼ੀਲ ਸ਼ਰਮਾਂ ਵਾਰਡ ਨੰ 44, ਦੀਪਕ ਸ਼ਰਮਾਂ, ਰਾਜ ਕੁਮਾਰ ਗੌਤਮ, ਰਾਜੀਵ ਰਾਓ, ਰਵਿੰਦਰ ਸਿੰਘ ਖਾਲਸਾ, ਅਕਾਸ਼ ਸ਼ਰਮਾਂ ਟਿਨੂੰ, ਸੁਨੀਲ ਬਗੇਰੀਆ, ਸੋਹਣ ਲਾਲ ਸੋਨੂੰ, ਕਮਲ ਕੁਮਾਰ ਘੋਨਾਂ, ਰਮੇਸ਼ ਛੋਟੂ, ਰਜਤ ਗੁਪਤਾ, ਕਰਨ ਸ਼ਰਮਾਂ ਸ਼ੰਟੀ, ਯੋਗੇਸ਼ ਗਰਗ ਗਾਂਧੀ, ਰਾਕੇਸ਼ ਕੁਮਾਰ, ਸ਼ੇਰੂ, ਮੁਨੀਸ਼ ਪ੍ਰਾਸ਼ਰ, ਜਤਿਨ ਸ਼ਰਮਾਂ, ਦਲਜੀਤ ਸਿੰਘ, ਅਮਿਤ ਕੁਮਾਰ, ਹਰਿੰਦਰ ਸਿੰਘ ਮਿੱਠੂ, ਜਗਦੀਸ਼ ਸ਼ਰਮਾਂ, ਮਾਯੰਕ ਕੁਮਾਰ, ਅੰਕਿਤ, ਰੋਹਿਤ ਚੋਹਾਨ ਅਤੇ ਮੁਨੀਸ਼ ਬਾਂਸਲ ਵਿਸ਼ੇਸ ਤੌਰ ’ਤੇ ਹਾਜ਼ਰ ਸਨ ।