
ਮੁਲਾਜਮਾਂ ਵੱਲੋਂ ਨਗਰ ਨਿਗਮ ਚੌਣਾਂ ਦੌਰਾਨ ਝੰਡਾ ਮਾਰਚ ਕਰਨ ਦਾ ਫੈਸਲਾ
- by Jasbeer Singh
- December 13, 2024

ਮੁਲਾਜਮਾਂ ਵੱਲੋਂ ਨਗਰ ਨਿਗਮ ਚੌਣਾਂ ਦੌਰਾਨ ਝੰਡਾ ਮਾਰਚ ਕਰਨ ਦਾ ਫੈਸਲਾ ਪਟਿਆਲਾ 12 ਦਸੰਬਰ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਜਿਲਾ ਕਮੇਟੀਆਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ “ਆਪ ਦੀ ਪੰਜਾਬ ਸਰਕਾਰ” ਵਲੋਂ ਪੌਣੇ ਤਿੰਨ ਸਾਲਾਂ ਦੌਰਾਨ ਮੁਲਾਜਮਾਂ ਤੇ ਪੈਨਸ਼ਨਰਾਂ ਅਤੇ ਕੱਚੇ/ਠੇਕੇ ਤੇ ਕੰਮ ਕਰ ਰਹੇ ਮੁਲਾਜਮਾਂ ਦੀਆਂ ਮੰਗਾਂ ਮੰਨਣ ਵਿੱਚ ਅਸਫਲ ਰਹਿਣ ਤੇ ਅਤੇ ਸਿਹਤ ਮੰਤਰੀ ਵਲੋਂ ਸਿਹਤ ਵਿਭਾਗ ਵਿਚਲੇ ਪੈਰਾ ਮੈਡੀਕਲ ਤੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਤੇ ਲੰਮੇ ਸਮੇਂ ਤੋਂ ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ ਵਿੱਚ ਕੰਮ ਕਰ ਰਹੇ ਮਲਟੀਟਾਸਕ ਕਰਮੀਆਂ ਨੂੰ ਗੁਰਪੁਰਬ ਮੌਕੇ ਤੇ ਕੰਮਾਂ ਤੋਂ ਫਾਰਗ ਕਰਨ ਦੇ ਹੁਕਮ ਦੇਣ ਵਿਰੁੱਧ ਪੜਾਅ ਵਾਰ ਸੰਘਰਸ਼ ਰੱਖਿਆ ਜਾਵੇਗਾ । ਹੁਣ ਮੁਲਾਜਮ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਉਹ ਨਗਰ ਨਿਗਮ ਚੌਣਾ ਦੌਰਾਨ ਵਿਧਾਨ ਸਭਾ ਹਲਕਾ (ਦਿਹਾਤੀ) ਅਤੇ (ਸ਼ਹਿਰੀ) ਵਿੱਚ ਕਾਲੇ ਝੰਡਿਆਂ ਨਾਲ ਵਹਿਕਲ ਮਾਰਚ ਕਰਨਗੇ । ਇੱਥੇ ਇੱਕ ਮੀਟਿੰਗ ਤੋਂ ਬਾਅਦ ਮੁਲਾਜਮਾਂ ਦੇ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਕ੍ਰਿਸ਼ਨ, ਸਵਰਨ ਸਿੰਘ ਬੰਗਾ, ਰਾਜੇਸ਼ ਗੋਲੂ, ਰਾਮ ਲਾਲ ਰਾਮਾ, ਆਦਿ ਆਗੂਆਂ ਨੇ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਮਿਤੀ 17 ਦਸੰਬਰ ਨੂੰ ਝੰਡਾ ਮਾਰਚ ਵਿਧਾਨ ਸਭਾ ਹਲਕਾ (ਦਿਹਾਤੀ) ਵਿਖੇ ਕਰਕੇ ਸਿਹਤ ਮੰਤਰੀ ਨੂੰ ਮੰਗਾਂ ਦਾ ਯਾਦ ਪੱਤਰ ਅਤੇ ਮਲਟੀਟਾਸਕ ਕਰਮੀਆਂ ਨੂੰ ਹਾਜਰ ਕਰਨ ਦੇ ਪੱਤਰ ਦਿੱਤੇ ਜਾਣਗੇ। ਇਸੇ ਤਰ੍ਹਾਂ ਮਿਤੀ 19 ਦਸੰਬਰ ਨੂੰ ਵਿਧਾਨ ਸਭਾ ਹਲਕਾ ਪਟਿਆਲਾ (ਸ਼ਹਿਰੀ) ਵਿਖੇ ਝੰਡਾ ਮਾਰਚ ਕਰਕੇ ਵਿਧਾਇਕ ਸ਼ਹਿਰੀ ਨੂੰ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਦੇ ਯਾਦ ਪੱਤਰ ਦਿੱਤੇ ਜਾਣਗੇ। ਇਸ ਮੌਕੇ ਸੰਬੋਧਨ ਕਰਦੇ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਉਹ ਮੁਲਾਜਮਾਂ ਦੀਆਂ ਮੰਗਾਂ ਤੋਂ ਸਿਹਤ ਮੰਤਰੀ ਨੂੰ ਜਾਣੂ ਕਰਵਾਉਂਦੇ ਆ ਰਹੇ ਹਨ ਪਰੰਤੂ ਇਨ੍ਹਾਂ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਨੂੰ ਅੱਖੋ ਔਹਲੇ ਕੀਤਾ ਜਾ ਰਿਹਾ ਹੈ। ਇਹਨਾਂ ਕਿਹਾ ਕਿ ਅਗਲੇ ਐਕਸ਼ਨ ਬਾਅਦ ਵਿੱਚ ਐਲਾਨੇ ਜਾਣਗੇ ਜ਼ੋ ਨਿਰੰਤਰ ਜਾਰੀ ਰਹਿਣਗੇ । ਇਹਨਾਂ ਨੇ ਨਗਰ ਨਿਗਮ, ਨਗਰ ਕੌਂਸਲ ਦੀਆਂ ਚੋਣਾਂ ਲਈ ਪਰਚੇ ਭਰਨ ਮੌਕੇ ਜਿਲਾ ਪ੍ਰਬੰਧੀ ਕੰਪਲੈਕਸ ਨੂੰ ਚਾਰੋ ਪਾਸੇ ਬੰਦ ਕਰਕੇ, ਮੁਲਾਜਮਾਂ ਤੇ ਆਮ ਲੋਕਾਂ ਨੂੰ ਖੱਜਲ ਖੁਆਰ ਕੀਤਾ ਹੈ ਜੋ ਨਿੰਦਣ ਯੋਗ ਹੈ ।