post

Jasbeer Singh

(Chief Editor)

Patiala News

ਮੁਲਾਜ਼ਮਾਂ ਨੇ ਆਈ. ਟੀ. ਆਈ. ਦੇ ਗੇਟ ਅੱਗੇ ਕੀਤੀ ਜੋਰਦਾਰ ਨਾਅਰੇਬਾਜ਼ੀ

post-img

ਮੁਲਾਜ਼ਮਾਂ ਨੇ ਆਈ. ਟੀ. ਆਈ. ਦੇ ਗੇਟ ਅੱਗੇ ਕੀਤੀ ਜੋਰਦਾਰ ਨਾਅਰੇਬਾਜ਼ੀ - ਕਾਲੇ ਬਿਲੇ ਲਗਾ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ - ਪੁਰਾਣੀ ਪੈਨਸ਼ਨ ਜਾਰੀ ਨਾ ਕਰਨ ਨੂੰ ਲੈ ਕੇ ਜਤਾਇਆ ਰੋਸ ਪਟਿਆਲਾ : ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ 18 ਨਵੰਬਰ 2022 ਨੂੰ ਅੱਜ ਤੋਂ ਦੋ ਸਾਲ ਪਹਿਲਾਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਆਈ. ਟੀ. ਆਈ. ਮਾਡਲ ਟਾਊਨ ਪਟਿਆਲਾ ਦੇ 2004 ਤੋਂ ਬਾਅਦ ਭਰਤੀ, ਐੱਨ. ਪੀ. ਐੱਸ ਸਕੀਮ ਨਾਲ ਪੀੜਤ ਸਾਰੇ ਮੁਲਾਜ਼ਮਾਂ ਨੇ ਲੰਚ ਟਾਈਮ ਦੇ ਸਮੇਂ ਦੌਰਾਨ ਸੰਸਥਾ ਦੇ ਮੁੱਖ ਗੇਟ ਅੱਗੇ ਕਾਲੇ ਬਿੱਲੇ ਲਗਾ ਕੇ ਅਤੇ ਅਧੂਰੇ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਸੁਆਹ ਕੀਤੀਆਂ ਅਤੇ ਪੰਜਾਬ ਸਰਕਾਰ ਦੇ ਇਸ ਝੂਠੇ ਨੋਟੀਫਿਕੇਸ਼ਨ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਨਾਹਰੇ ਬਾਜ਼ੀ ਕੀਤੀ । ਇਸ ਮੌਕੇ ਮੁਲਾਜ਼ਮਾਂ ਨੇ ਰੋਸ਼ ਦਿਵਸ ਮਨਾਉਂਦਿਆਂ ਸੂਬਾ ਜਨਰਲ ਸਕੱਤਰ ਗੁਰਮੁਖ ਸਿੰਘ, ਸੂਬਾ ਪ੍ਰੈੱਸ ਸਕੱਤਰ ਬਲਜੀਤ ਸਿੰਘ ਵਿਰਦੀ, ਕਮੇਟੀ ਮੈਬਰਜ਼ ਹਰਪਾਲ ਸਿੰਘ, ਨਿਰਮਲ ਸਿੰਘ ਭੰਗੂ, ਆਦਿ ਜੀ ਨੇ ਦੱਸਿਆ ਕਿ ਮੁਲਾਜ਼ਮ ਵਰਗ ਨੇ ਫਰਵਰੀ 2022 ਵਿਧਾਨ ਸਭਾ ਚੋਣਾਂ ਦੌਰਾਨ ਇਸ ਆਸ ਨਾਲ ਆਪ ਪਾਰਟੀ ਨੂੰ ਦੂਜੀ ਰਿਵਾਇਤੀ ਪਾਰਟੀ ਦੇ ਲਾਰੇ ਬਾਜ਼ੀ ਤੋਂ ਪ੍ਰੇਸ਼ਾਨ ਹੋ ਚੁਣਿਆ ਸੀ ਕਿ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰੇਗੀ । ਭਾਵੇਂ ਸਰਕਾਰ ਵੱਲੋਂ 18 ਨਵੰਬਰ 2022 ਨੂੰ ਨੋਟੀਫਿਕੇਸ਼ਨ ਵੀ ਜਾਰੀ ਹੋਇਆ, ਪਰ ਅਜੇ ਤੱਕ ਪੰਜਾਬ ਸਰਕਾਰ ਇੱਕ ਵੀ ਐੱਨ.ਪੀ.ਐੱਸ ਮੁਲਾਜ਼ਮ ਨੂੰ ਪੁਰਾਣੀ ਪੈਨਸ਼ਨ ਨਹੀਂ ਦੇ ਸਕੀ ਅਤੇ ਨਾ ਹੀ ਐਸ. ਓ. ਪੀ. ਜਾਰੀ ਕੀਤੀ ਗਈ । ਸੰਸਥਾ ਦਾ ਮਨਿਸਟੀਰੀਅਲ ਅਤੇ ਟੈਕਨੀਕਲ ਸਟਾਫ਼ ਮੈਬਰਜ਼ ਰੋਸ਼ ਪ੍ਰਦਰਸਨ ਦੌਰਾਨ ਮੌਕੇ ਤੇ ਮੌਜੂਦ ਸਨ।

Related Post