ਲੰਮੇ ਸਮੇਂ ਤੱਕ ਗੈਰ ਹਾਜਰ ਰਹਿਣ ਵਾਲੇ ਮੁਲਾਜਮਾਂ ਨੂੰ ਮੁੜ ਜੁਆਇਨ ਕਰਨ ਲਈ ਲੈਣੀ ਹੋਵੇਗੀ ਸਮਰੱਥ ਅਧਿਕਾਰੀ ਦੀ ਮਨਜ਼ੂਰੀ
- by Admin
- April 26, 2025
ਲੰਮੇ ਸਮੇਂ ਤੱਕ ਗੈਰ ਹਾਜਰ ਰਹਿਣ ਵਾਲੇ ਮੁਲਾਜਮਾਂ ਨੂੰ ਮੁੜ ਜੁਆਇਨ ਕਰਨ ਲਈ ਲੈਣੀ ਹੋਵੇਗੀ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਚੰਡੀਗੜ੍ਹ, 26 ਅਪੈ੍ਰਲ 2025 : ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਮੁਲਾਜਮਾਂ ਦੇ ਲੰਮੇ ਸਮੇਂ ਤੱਕ ਗੈਰ ਹਾਜ਼ਰ ਪਾਏ ਜਾਣ ਦੇ ਚੱਲਣ ਦੀਆਂ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਚਲਦਿਆਂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਇਸ ਸਬੰਧੀ ਇਕ ਅਹਿਮ ਹੁਕਮ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਜਿਸ ਕਿਸੇ ਵੀ ਵਿਭਾਗ ਵਿਚ ਜੋ ਕੋਈ ਵੀ ਮੁਲਾਜਮ ਲੰਮੇ ਸਮੇ਼ ਤੋਂ ਗੈਰ ਹਾਜ਼ਰ ਰਹਿਣ ਤੋਂ ਬਾਅਦ ਮੁੜ ਜੁਆਇਨ ਕਰੇਗਾ ਤਾਂ ਉਸਨੂੰ ਜੁਆਇਨਿੰਗ ਲਈ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਲੈਣੀ ਹੀ ਪਵੇਗੀ।
