
Patiala News
0
ਇੰਜੀਨੀਅਰ ਹਰਿੰਦਰਪਾਲ ਨੇ ਮੁੱਖ ਇੰਜੀਨੀਅਰ ਐਚ. ਆਈ . ਐਸ. ਐਂਡ ਡੀ. ਪੀ. ਐਸ. ਟੀ. ਸੀ. ਐਲ ਵੱਜੋਂ ਸੰਭਾਲਿਆ ਕਾਰਜਭਾਰ
- by Jasbeer Singh
- November 7, 2024

ਇੰਜੀਨੀਅਰ ਹਰਿੰਦਰਪਾਲ ਨੇ ਮੁੱਖ ਇੰਜੀਨੀਅਰ ਐਚ. ਆਈ . ਐਸ. ਐਂਡ ਡੀ. ਪੀ. ਐਸ. ਟੀ. ਸੀ. ਐਲ ਵੱਜੋਂ ਸੰਭਾਲਿਆ ਕਾਰਜਭਾਰ ਪਟਿਆਲਾ : ਇੰਜੀ. ਹਰਿੰਦਰਪਾਲ ਵੱਲੋਂ ਉੱਪ ਮੁੱਖ ਇੰਜੀ:/ਇੰਨਕੁਆਰੀ, ਪੀ. ਐਸ. ਪੀ. ਸੀ. ਐਲ ਤੋਂ ਤਰੱਕੀ ਉਪਰੰਤ 6 ਨਵੰਬਰ 2024 ਨੂੰ ਮੁੱਖ ਇੰਜੀ. /ਐਚ. ਆਈ . ਐਸ. ਐਂਡ ਡੀ, ਪੀ. ਐਸ. ਟੀ. ਸੀ. ਐਲ. ਕਾਰਜਭਾਰ ਸੰਭਾਲਿਆ ਗਿਆ। ਉਹਨਾਂ ਸਾਲ 1994 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਜੁਆਇੰਨ ਕੀਤਾ ਅਤੇ ਹੁਣ ਤੱਕ ਦਾ ਕੁੱਲ 30 ਸਾਲਾਂ ਦਾ ਸੇਵਾਕਾਲ ਸਫਲਤਾ ਪੂਰਵਕ ਪੂਰਾ ਹੋ ਚੁੱਕਾ ਹੈ। ਇਸ ਮੌਕੇ ਤੇ ਪੀ. ਐਸ. ਟੀ . ਸੀ. ਐਲ. ਦੇ ਅਧਿਕਾਰੀਆਂ/ ਕਰਮਚਾਰੀਆਂ ਨੇ ਉਹਨਾਂ ਨੂੰ ਸੁਭ ਕਾਮਨਾਵਾਂ ਦਿੱਤੀਆਂ । ਇੰਜੀ. ਹਰਿੰਦਰਪਾਲ ਵੱਲੋਂ ਸੀ. ਐਮ. ਡੀ. ਪੀ. ਐਸ. ਟੀ. ਸੀ. ਐਲ /ਪੀ. ਐਸ. ਪੀ. ਸੀ. ਐਲ ਅਤੇ ਮੈਨੇਜਮੇਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਪੀ ਗਈ ਜਿੰਮੇਵਾਰੀ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ ।