post

Jasbeer Singh

(Chief Editor)

Patiala News

ਨਵੇਂ ਸਾਲ ਦੋਰਾਨ ਵੀ ਪੰਜਾਬੀ ਯੂਨੀਵਰਸਿਟੀ ਨੂੰ ਨਹੀਂ ਮਿਲਿਆ ਰੈਗੂਲਰ ਵਾਇਸ ਚਾਂਸਲਰ

post-img

ਨਵੇਂ ਸਾਲ ਦੋਰਾਨ ਵੀ ਪੰਜਾਬੀ ਯੂਨੀਵਰਸਿਟੀ ਨੂੰ ਨਹੀਂ ਮਿਲਿਆ ਰੈਗੂਲਰ ਵਾਇਸ ਚਾਂਸਲਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਖੋਖਲੇ ਸਾਬਿਤ ਹੋਏ : ਬਾਗੜੀਆਂ, ਧਾਲੀਵਾਲ ਪਟਿਆਲਾ : ਸਾਲ 2024 ਦੇ ਅੱਧ ਤੋਂ ਪਹਿਲਾਂ ਪੰਜਾਬ ਦੀ ਸਿਰਮੌਰ ਸੰਸਥਾ ਪੰਜਾਬੀ ਯੂਨੀਵਰਸਿਟੀ ਵਿਖੇ ਵਾਇਸ ਚਾਂਸਲਰ ਡਾਕਟਰ ਅਰਵਿੰਦ ਨੇ ਆਪਣਾਂ ਕਾਰਜਕਾਲ ਪੂਰਾ ਕਰਦਿਆਂ ਪੰਜਾਬੀ ਯੂਨੀਵਰਸਿਟੀ ਨੂੰ ਅਲਵਿਦਾ ਕਹਿ ਦਿੱਤਾ ਸੀ । ਪਿਛਲੇ ਕਈ ਮਹੀਨਿਆਂ ਤੋਂ ਬਿਨਾਂ ਵਾਇਸ ਚਾਂਸਲਰ ਦੇ ਯੂਨੀਵਰਸਿਟੀ ਦੇ ਕੰਮਕਾਜ ਨੂੰ ਚਲਾਇਆ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਅਜਿਹਾ ਸਮਾਂ ਦੇਖਣ ਨੂੰ ਮਿਲਿਆ ਹੈ । ਕਰਮਚਾਰੀਆਂ ਦੇ ਰੁਟੀਨ ਦੇ ਕੰਮਕਾਜ ਨੂੰ ਵਾਇਸ ਚਾਂਸਲਰ ਨਾਂ ਹੋਣ ਕਾਰਨ ਮੋਜੂਦਾ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਹੱਲ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਗੈਰ ਅਧਿਆਪਨ ਕਰਮਚਾਰੀਆਂ ਵਿੱਚ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ । ਪ੍ਰੈਸ ਬਿਆਨ ਜਾਰੀ ਕਰਦਿਆਂ ਕਰਮਚਾਰੀ ਸੰਘ ਦੇ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ ਅਤੇ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਇਸ ਚਾਂਸਲਰ ਨਿਯੁਕਤ ਕਰਨ ਸਬੰਧੀ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਗੈਰ ਅਧਿਆਪਨ ਕਰਮਚਾਰੀਆਂ ਦੇ ਰੋਜ਼ ਮਰਾ ਦੇ ਕੰਮਕਾਜ ਸਬੰਧੀ ਹੋ ਰਹੀ ਦੇਰੀ ਕਾਰਨ ਕਰਮਚਾਰੀ ਮਾਨਸਿਕ ਪੀੜਾਂ ਸਹਿ ਰਹੇ ਹਨ। ਗੈਰ ਅਧਿਆਪਨ ਕਰਮਚਾਰੀਆਂ ਦੀਆਂ ਤਰੱਕੀਆਂ, ਪੈਅ ਕਮਿਸ਼ਨ ਦੇ ਬਕਾਇਆ ਰਾਸ਼ੀ, ਅਤੇ ਹੋਰ ਅਹਿਮ ਕੰਮਾਂ ਸਬੰਧੀ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਸਾਲ ਦੇ ਪਹਿਲੇ ਮਹੀਨੇ ਦੇ ਅੰਦਰ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਇਸ ਚਾਂਸਲਰ ਨਿਯੁਕਤ ਕੀਤਾ ਜਾਵੇ ਤਾਂ ਜੋ ਕਰਮਚਾਰੀਆਂ ਦੇ ਮਸਲਿਆਂ ਸਬੰਧੀ ਕੋਈ ਵਿਸ਼ੇਸ਼ ਹੱਲ ਕੱਢਿਆ ਜਾਵੇ। ਕਰਮਚਾਰੀ ਸੰਘ ਨੇ ਇਹ ਸਪਸ਼ਟ ਕੀਤਾ ਕਿ ਜੇਕਰ ਜਲਦ ਵਾਇਸ ਚਾਂਸਲਰ ਨਿਯੁਕਤ ਨਾਂ ਕੀਤਾ ਤਾਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਜਿਸ ਦੀ ਜ਼ਿਮੇਵਾਰੀ ਮੋਜੂਦਾ ਪ੍ਰਸ਼ਾਸਨ ਦੀ ਹੋਵੇਗੀ । ਅੱਜ ਦੀ ਇਕੱਤਰਤਾ ਦੌਰਾਨ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ, ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਧਾਲੀਵਾਲ, ਜਰਨਲ ਸਕੱਤਰ ਅਮਰਜੀਤ ਕੌਰ, ਸਕੱਤਰ ਗੁਰਪ੍ਰੀਤ ਸਿੰਘ ਜੋਨੀ, ਸਹਾਇਕ ਸਕੱਤਰ ਤੇਜਿੰਦਰ ਸਿੰਘ, ਖਜਾਨਚੀ ਨਵਦੀਪ ਸਿੰਘ, ਪ੍ਰਚਾਰ ਸਕੱਤਰ ਉਂਕਾਰ ਸਿੰਘ ਬਾਦਲ, ਕਰਨੈਲ ਸਿੰਘ, ਗੁਰਪਿਆਰ ਸਿੰਘ , ਰਾਮਫਲ, ਕੰਵਲਜੀਤ ਸਿੰਘ ਆਦਿ ਕਰਮਚਾਰੀ ਸ਼ਾਮਲ ਹੋਏ ।

Related Post