
ਹਰੇਕ ਨਾਗਰਿਕ ਆਪਣੇ ਬੱਚਿਆਂ ਦੇ ਆਧਾਰ ਕਾਰਡ ਅੱਪਡੇਟ ਲਾਜਮੀ ਕਰਵਾਏ ਸਹਾਇਕ ਕਮਿਸਨਰ (ਜ)
- by Jasbeer Singh
- October 18, 2024

ਹਰੇਕ ਨਾਗਰਿਕ ਆਪਣੇ ਬੱਚਿਆਂ ਦੇ ਆਧਾਰ ਕਾਰਡ ਅੱਪਡੇਟ ਲਾਜਮੀ ਕਰਵਾਏ ਸਹਾਇਕ ਕਮਿਸਨਰ (ਜ) - ਵੱਧ ਤੋਂ ਵੱਧ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੈਠਕ ਮੌਕੇ ਹਦਾਇਤਾਂ ਪਟਿਆਲਾ 18 ਅਕਤੂਬਰ : 5 ਤੋਂ 7 ਸਾਲ ਦੇ ਬੱਚਿਆਂ ਦੇ ਆਧਾਰ ਕਾਰਡ ਅੱਪਡੇਟ ਕਰਵਾਉਣ ਸਬੰਧੀ ਪਟਿਆਲਾ ਦੇ ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਬੈਠਕ ਮੌਕੇ ਉਹਨਾਂ ਕਿਹਾ ਕਿ ਆਧਾਰ ਕਾਰਡ ਨੂੰ ਸਮੇਂ ਸਮੇਂ ਤੇ ਅੱਪਡੇਟ ਕਰਵਾਉਣਾ ਬਹੁਤ ਜਰੂਰੀ ਹੈ । ਉਹਨਾਂ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ ਨਾਗਰਿਕਾਂ ਦੇ ਆਧਾਰ ਕਾਰਡਾਂ ਦੀ ਅਪਡੇਸ਼ਨ ਕਰਵਾਉਣ ਲਈ ਕਿਹਾ । ਸਹਾਇਕ ਕਮਿਸਨਰ(ਜ) ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਆਧਾਰ ਕਾਰਡ ਲਾਜਮੀ ਬਣਵਾਉਣ । ਉਹਨਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਲਈ ਮਾਪਿਆਂ ਨੂੰ ਵੱਧ ਤੋਂ ਵੱਧ ਜਾਗਰੁੂਕ ਕੀਤਾ ਜਾਵੇ । ਉਹਨਾਂ ਸਿਹਤ ਵਿਭਾਗ ਨੂੰ ਨਵ ਜਨਮੇ ਬੱਚਿਆਂ ਦਾ ਰਿਕਾਰਡ ਤਿਆਰ ਕਰਕੇ ਭੇਜਣ ਲਈ ਕਿਹਾ ਤਾਂ ਜੋ ਜਿਹਨਾਂ ਬੱਚਿਆਂ ਦੇ ਅਧਾਰ ਕਾਰਡ ਬਣਨੇ ਰਹਿ ਗਏ ਹਨ ਉਹਨਾਂ ਬੱਚਿਆਂ ਦੇ ਆਧਾਰ ਕਾਰਡ ਬਣਾਏ ਜਾ ਸਕਣ । ਮੀਟਿੰਗ ਦੌਰਾਨ ਕਿਰਪਾਲਵੀਰ ਸਿੰਘ ਨੇ ਸਿਖਿਆ ਵਿਭਾਗ ਨੂੰ ਇਕ ਲਿਸਟ ਤਿਆਰ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਆਧਾਰ ਕਾਰਡ ਅੱਪਡੇਟ ਕਰਨ ਦੇ ਕੈਂਪ ਲਗਾਏ ਜਾਣ । ਉਹਨਾਂ ਜਿਲ੍ਹਾ ਪ੍ਰੋਗਰਾਮ ਅਫਸਰ ਇਸਤਰੀ ਅਤੇ ਬਾਲ ਵਿਕਾਸ ਪਟਿਆਲਾ ਨੂੰ ਕਿਹਾ ਕਿ ਆਪਣੇ ਅਧੀਨ ਆਉਂਦੇ ਸੀ. ਡੀ. ਪੀ. ਓ’ਜ਼ ਨੂੰ ਕੈਂਪ ਲਗਵਾ ਕੇ ਵੱਧ ਤੋਂ ਵੱਧ ਆਧਾਰ ਅਪਡੇਸ਼ਨ ਕਰਨ ਅਤੇ ਆਂਗਨਵਾੜੀ ਸੈਟਰਾਂ ਤੇ ਕੈਂਪ ਲਗਵਾਉਣ ਲਈ ਹਦਾਇਤ ਵੀ ਕੀਤੀ । ਉਹਨਾਂ ਸਿਵਲ ਸਰਜਨ ਵਿਭਾਗ ਦੇ ਅਧਿਕਾਰੀ ਨੂੰ ਸੀਨੀਅਰ ਸੁਪਰਡੰਟ ਡਾਕ ਵਿਭਾਗ ਪਟਿਆਲਾ ਅਤੇ ਡੀਂ ਐਮ ਸੇਵਾ ਕੇਂਦਰ ਨਾਲ ਤਾਲਮੇਲ ਕਰਕੇ ਪਟਿਆਲਾ ਵਿੱਚ ਵੱਧ ਤੋਂ ਵੱਧ ਆਧਾਰ ਅਪਡੇਸ਼ਨ ਕਰਨ ਅਤੇ ਆਧਾਰ ਕਾਰਡ ਅਪਡੇਸ਼ਨ ਦਾ ਡਾਟਾ ਗੂਗਲ ਸੀਟ ਤੇ ਅਪਡੇਟ ਕਰਨ ਲਈ ਕਿਹਾ । ਉਹਨਾਂ ਵੱਲੋਂ ਹਦਾਇਤ ਕੀਤੀ ਗਈ ਕਿ ਇਸ ਕੰਮ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਨਾ ਵਰਤੀ ਜਾਵੇ । ਸਮੂਹ ਵਿਭਾਗਾਂ ਵੱਲੋਂ ਹਾਜਰ ਹੋਏ ਅਧਿਕਾਰੀਆਂ/ਕਰਮਚਾਰੀਆਂ ਨੇ ਇਸ ਕੰਮ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਵਾਇਆ।