
Patiala News
0
ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਵਧ ਤੋਂ ਵਧ ਪੌਦੇ ਜ਼ਰੂਰ ਲਗਾਵੇ - ਬਲਜੀਤ ਸਿੰਘ-ਆਪ ਵੀ ਵਾਤਾਵਰਣ ਦੀ ਸ਼ੁੱਧਤਾ ਲਈ
- by Jasbeer Singh
- July 10, 2024

ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਵਧ ਤੋਂ ਵਧ ਪੌਦੇ ਜ਼ਰੂਰ ਲਗਾਵੇ - ਬਲਜੀਤ ਸਿੰਘ-ਆਪ ਵੀ ਵਾਤਾਵਰਣ ਦੀ ਸ਼ੁੱਧਤਾ ਲਈ ਪਿੱਪਲ ਦੇ ਬੂਟੇ ਲਗਾਏ ਨਾਭਾ, 10 ਜੁਲਾਈ :(ਬਲਵੰਤ ਹਿਆਣੲ) ਥਾਣੇਦਾਰ ਬਲਜੀਤ ਸਿੰਘ ਇੰਚਾਰਜ ਖਜਾਨਾ ਦਫ਼ਤਰ ਵਲੋਂ ਖਜਾਨਾ ਦਫ਼ਤਰ ਨਾਭਾ ਵਿਖੇ ਪਿੱਪਲ ਦੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਬਲਜੀਤ ਸਿੰਘ ਅਤੇ ਏ. ਐਸ. ਆਈ. ਨਿਰਮਲ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਘੱਟੋ ਘੱਟ ਪੰਜ ਪੰਜ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ ਤੇ ਉਨ੍ਹਾਂ ਦਾ ਪਾਲਣ ਪੋਸ਼ਣ ਵੀ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਵਧਦੀ ਜਾ ਰਹੀ ਗਰਮੀ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਉਣਾ ਅੱਜ ਦੇ ਸਮੇਂ ਦੀ ਲੋੜ ਹੈ। ਇਸ ਮੌਕੇ ਖਜਾਨਾ ਦਫ਼ਤਰ ਨਾਭਾ ਦਾ ਸਟਾਫ ਮੌਜੂਦ ਸੀ।