
ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਇਗਨੂ ਦੇ ਸੱਟਡੀ ਸੈਂਟਰ ਵਿੱਚ ਪ੍ਰੀਖਿਆਵਾਂ ਸ਼ੁਰੂ
- by Jasbeer Singh
- December 2, 2024

ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਇਗਨੂ ਦੇ ਸੱਟਡੀ ਸੈਂਟਰ ਵਿੱਚ ਪ੍ਰੀਖਿਆਵਾਂ ਸ਼ੁਰੂ -ਯੂਨੀਵਰਸਿਟੀ ਦਾ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਆਪਣੇ ਕੋਰਸਾਂ ਦੇ ਨਾਲ਼-ਨਾਲ਼ ਇਗਨੂ ਰਾਹੀਂ ਚਲਾ ਰਿਹਾ ਹੈ 25 ਤੋਂ ਵੱਧ ਕੋਰਸ ਪਟਿਆਲਾ, 2 ਦਸੰਬਰ ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਖੇ ਸਥਾਪਿਤ ਇੰਦਰ ਗਾਂਧੀ ਓਪਨ ਨੈਸ਼ਨਲ ਯੂਨੀਵਰਸਿਟੀ (ਇਗਨੂ) ਦੇ ਸੱਟਡੀ ਸੈਂਟਰ ਵਿੱਚ ਦਸੰਬਰ 2024 ਲਈ ਵੱਖ-ਵੱਖ ਕੋਰਸਾਂ ਦੀ ਪ੍ਰੀਖਿਆ ਸ਼ੁਰੂ ਹੋ ਚੁੱਕੀ ਹੈ । ਇਗਨੂ ਸਟੱਡੀ ਸੈਂਟਰ ਦੇ ਕੋਆਰਡੀਨੇਟਰ ਡਾ. ਸਤਿਆ ਬੀਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਆਪਣੇ ਕੋਰਸਾਂ ਦੇ ਨਾਲ਼-ਨਾਲ਼ ਇਗਨੂ ਰਾਹੀਂ 25 ਤੋਂ ਵੱਧ ਕੋਰਸ ਚਲਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿਚ ਰਖਦੇ ਹੋਏ ਇਨ੍ਹਾਂ ਕੋਰਸਾਂ ਦੀਆਂ ਪ੍ਰੀਖਿਆਵਾਂ ਦੇ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ । ਉਨ੍ਹਾਂ ਅੱਗੇ ਦੱਸਿਆ ਕਿ ਹਾਲ ਹੀ ਵਿੱਚ ਰਿਜਨਲ ਸੈਂਟਰ ਚੰਡੀਗੜ੍ਹ ਵਿਖੇ ਹੋਈ ਆਨਲਾਈਨ ਮੀਟਿੰਗ ਦੌਰਾਨ ਸੀਨੀਅਰ ਡਾਇਰੈਕਟਰ ਇਗਨੂ ਵੱਲੋਂ ਇਸ ਸਟੱਡੀ ਸੈਂਟਰ ਨੂੰ ਹੋਰ ਵਿਸਤ੍ਰਿਤ ਕਰਨ ਦੇ ਉਪਰਾਲੇ ਕਰਨ ਲਈ ਕਿਹਾ ਹੈ ਅਤੇ ਸੈਂਟਰ ਵੱਲੋਂ ਵਧੀਆ ਤਰੀਕੇ ਨਾਲ ਪ੍ਰੀਖਿਆਵਾਂ ਕਰਵਾਉਣ ਅਤੇ ਸਟਡੀ ਸੈਂਟਰ ਦੇ ਸਫਲ ਪ੍ਰਬੰਧਨ ਦੀ ਸ਼ਲਾਘਾ ਕੀਤੀ ਹੈ ।