
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਰਾਸ਼ਟਰੀ ਪੁਲਾੜ ਦਿਵਸ 'ਤੇ ਐਕਸਟੈਨਸ਼ਨ ਲੈਕਚਰ ਦਾ ਆਯੋ
- by Jasbeer Singh
- August 23, 2024

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਰਾਸ਼ਟਰੀ ਪੁਲਾੜ ਦਿਵਸ 'ਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਪਟਿਆਲਾ: 23 ਅਗਸਤ : ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਅੱਜ "ਬਿਗ ਬੈਂਗ ਤੋਂ ਭਾਰਤ ਤੱਕ: ਬ੍ਰਹਿਮੰਡੀ ਵਿਕਾਸ ਅਤੇ ਪੁਲਾੜ ਖੋਜ ਵਿੱਚ ਭਾਰਤ ਦੀ ਅਦਭੁੱਤ ਸਫਲਤਾ" ਵਿਸ਼ੇ 'ਤੇ ਇੱਕ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ। ਇਹ ਦਿਨ ਰਾਸ਼ਟਰੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਅਗਵਾਈ ਅਧੀਨ ਪੁਲਾੜ ਖੋਜ ਦੇ ਖੇਤਰ ਵਿੱਚ ਭਾਰਤ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਲੈਕਚਰ ਡਾ. ਸ਼ੁਭਚਿੰਤਕ, ਰਾਮਾਨੁਜੁਨ ਫੈਲੋ, ਭੌਤਿਕ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਦਿੱਤਾ ਗਿਆ । ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਜੀ ਨੇ ਇਸ ਲੈਕਚਰ ਦੇ ਆਯੋਜਨ ਲਈ ਭੌਤਿਕ ਵਿਗਿਆਨ ਵਿਭਾਗ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤੀਆਂ ਲਈ ਇਹ ਦਿਨ ਸਿਰਫ਼ ਪਿਛਲੀਆਂ ਪੁਲਾੜ ਸਫ਼ਲਤਾਵਾਂ ਦਾ ਜਸ਼ਨ ਹੀ ਨਹੀਂ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦਾ ਜ਼ਰੀਆ ਵੀ ਹੈ । ਇਹ ਦਿਨ ਅਜੋਕੇ ਸੰਸਾਰ ਨੂੰ ਚੰਗ੍ਹੇ ਤਰੀਕੇ ਨਾਲ ਸੰਚਾਲਿਤ ਕਰਨ ਵਿੱਚ ਪੁਲਾੜ- ਵਿਗਿਆਨ ਅਤੇ ਆਧੁਨਿਕ ਤਕਨਾਲੋਜੀ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ । ਇਸ ਲੈਕਚਰ ਵਿੱਚ ਡਾ. ਸ਼ੁਭਚਿੰਤਕ, ਰਾਮਾਨੁਜੁਨ ਫੈਲੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸਾਡੇ ਬ੍ਰਹਿਮੰਡ ਦੀ ਉਤਪਤੀ ਅਤੇ ਵਿਕਾਸ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਉਹਨਾਂ ਨੇ ਦੱਸਿਆ ਕਿ ਕਿਵੇਂ ਸਾਡੀ ਪ੍ਰਾਚੀਨ ਸੱਭਿਅਤਾ ਅਤੇ ਵਿਗਿਆਨਕ ਖੋਜਾਂ ਪੁਲਾੜ ਵਿਗਿਆਨ ਵਿੱਚ ਨਵੇਂ ਰਾਸਤੇ ਬਣਾਉਂਦੀਆਂ ਰਹੀਆਂ ਹਨ। ਵੱਖ-ਵੱਖ ਖੂਬਸੂਰਤ ਪੇਸ਼ਕਾਰੀਆਂ ਰਾਹੀ ਉਹਨਾਂ ਨੇ ਬ੍ਰਹਿਮੰਡ, ਪੁਲਾੜ ਵਿਗਿਆਨ, ਤਾਰਿਆਂ ਦੇ ਜਨਮ, ਖੂਗੋਲ ਵਿਗਿਆਨ ਅਤੇ ਭੌਤਿਕ ਵਿਗਿਆਨ ਦੀਆਂ ਬੁਨਿਆਦੀ ਧਾਰਨਾਵਾਂ ਅਤੇ ਪੁਲਾੜ ਵਿਗਿਆਨ ਦੇ ਭਵਿੱਖ ਦੀ ਵਿਆਖਿਆ ਕੀਤੀ । ਇਸ ਮੌਕੇ ਤੇ ਡਾ: ਰਾਜੀਵ ਸ਼ਰਮਾ, ਡੀਨ, ਭੌਤਿਕ ਵਿਗਿਆਨ ਅਤੇ ਮੁਖੀ, ਕੈਮਿਸਟਰੀ ਵਿਭਾਗ ਦੇ ਮੁਖੀ ਦੱਸਿਆ ਕਿ ਇਹ ਲੈਕਚਰ ਭਾਰਤ ਸਰਕਾਰ ਦੁਆਰਾ ਐਲਾਨੇ ਗਏ ਰਾਸ਼ਟਰੀ ਪੁਲਾੜ ਦਿਵਸ ਨੂੰ ਸਮਰਪਿਤ ਹੈ, ਇਸ ਦਿਨ ਸਾਡਾ ਪੁਲਾੜ ਜਹਾਜ਼ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਉਤਰਿਆ ਸੀ । ਡਾ: ਕਵਿਤਾ, ਮੁਖੀ, ਭੌਤਿਕ ਵਿਗਿਆਨ ਵਿਭਾਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਗਿਆਨਕ ਅਤੇ ਜਗਿਆਸਾ-ਮੁਖੀ ਆਦਤਾਂ ਵਿਕਸਿਤ ਕਰਨ ਅਤੇ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਨਵੀਨਤਮ ਪ੍ਰਾਪਤੀਆਂ, ਨਵੇ ਤਕਨੀਕੀ ਸਾਧਨਾਂ ਅਤੇ ਖੋਜਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਅਸੀਂ ਚੰਦਰਯਾਨ–3 ਦੀ ਸਫ਼ਲਤਾ ਦੇ ਗਵਾਹ ਬਣੇ ਹਾਂ । ਇਸ ਮੌਕੇ ਤੇ ਮੁੱਖ ਵਕਤਾ ਦੀ ਰਸਮੀ ਜਾਣ-ਪਛਾਣ ਭੌਤਿਕ ਵਿਗਿਆਨ ਵਿਭਾਗ ਦੇ ਡਾ: ਪੂਜਾ ਨੇ ਕਰਵਾਈ । ਇਸ ਲੈਕਚਰ ਤੋਂ ਬਾਅਦ ਸਾਇੰਸ ਦੇ ਵਿਦਿਆਰਥੀਆਂ ਨਾਲ ਸਵਾਲ-ਜਵਾਬ ਦਾ ਸੈਸ਼ਨ ਆਯੋਜਿਤ ਕੀਤਾ ਗਿਆ । ਇਸ ਦੌਰਾਨ ਕਾਲਜ ਦੇ ਵਾਈਸ-ਪ੍ਰਿੰਸੀਪਲ ਪ੍ਰੋ. ਜਸਵੀਰ ਕੌਰ ਨੇ ਵਕਤਾ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਤੇ ਮੰਚ ਸੰਚਾਲਨ ਡਾ: ਮਨਪ੍ਰੀਤ ਕੌਰ, ਭੌਤਿਕ ਵਿਗਿਆਨ ਨੇ ਕੀਤਾ ਅਤੇ ਧੰਨਵਾਦ ਦਾ ਮਤਾ ਵਿਭਾਗ-ਮੁਖੀ ਡਾ. ਕਵਿਤਾ ਵੱਲੋਂ ਪੇਸ਼ ਕੀਤਾ ਗਿਆ । ਇਸ ਲੈਕਚਰ ਨੂੰ ਆਯੋਜਿਤ ਕਰਨ ਵਿੱਚ ਡਾ.ਕਨਨਦੀਪ ਤੇ ਡਾ. ਪਲਵਿੰਦਰ ਕੌਰ, ਭੌਤਿਕ ਵਿਗਿਆਨ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਵਿੱਚ ਬੀ.ਐੱਸ.ਸੀ (ਨਾਨ-ਮੈਡੀਕਲ, ਕੰਪਿਊਟਰ ਸਾਇੰਸ) ਅਤੇ ਮਾਸ-ਮੀਡੀਆ ।
Related Post
Popular News
Hot Categories
Subscribe To Our Newsletter
No spam, notifications only about new products, updates.