post

Jasbeer Singh

(Chief Editor)

National

ਕੈਲੀਫੋਰਨੀਆ ਦੇ ਰੇਗਿਸਤਾਨ `ਚ ਐੱਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ

post-img

ਕੈਲੀਫੋਰਨੀਆ ਦੇ ਰੇਗਿਸਤਾਨ `ਚ ਐੱਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ ਟਰੋਨਾ (ਅਮਰੀਕਾ), 7 ਦਸੰਬਰ 2025 : ਅਮਰੀਕੀ ਹਵਾਈ ਫੌਜ ਦੇ ਵਿਸ਼ੇਸ਼ `ਥੰਡਰਬਰਡਸ` ਦਸਤੇ ਦਾ ਇਕ ਲੜਾਕੂ ਜਹਾਜ਼ ਦੱਖਣੀ ਕੈਲੀਫੋਰਨੀਆ ਰੇਗਿਸਤਾਨ `ਚ ਹਾਦਸਾਗ੍ਰਸਤ ਹੋ ਗਿਆ। ਪਾਇਲਟ ਰਿਹਾ ਸਮਾਂ ਰਹਿੰਦੇ ਸੁਰੱਖਿਅਤ ਬਾਹਰ ਨਿਕਲਣ ਿਿਵਚ ਸਫਲ ਖੁਸ਼ਕਿਸਮਤੀ ਇਹ ਰਹੀ ਕਿ ਪਾਇਲਟ ਸਮਾਂ ਰਹਿੰਦੇ ਸੁਰੱਖਿਅਤ ਤਰੀਕੇ ਨਾਲ ਬਾਹਰ ਨਿਕਲਣ `ਚ ਸਫਲ ਰਿਹਾ। ਸੈਨ ਬਰਨਾਰਡੀਨੋ ਕਾਊਂਟੀ ਦੇ ਫਾਇਰ ਬ੍ਰਿਗੇਡ ਵਿਭਾਗ` ਅਨੁਸਾਰ ਪਾਇਲਟ ਦਾ ਹਸਪਤਾਲ `ਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਜਾਨਲੇਵਾ ਸੱਟ ਨਹੀਂ ਲੱਗੀ ਹੈ। 2022 ਵਿਚ ਪਹਿਲਾਂ ਵੀ ਹੋਇਆ ਸੀ ਐਫ-ਏ 18 ਈ ਸੁਪਰ ਹਾਰਨੇਟ ਜਹਾਜ਼ ਹਾਦਸਾਗ੍ਰਸਤ ਨੇਵਾਦਾ `ਚ ਸਥਿਤ `ਨੈਲਿਸ ਏਅਰ ਫੋਰਸ ਬੇਸ` ਵੱਲੋਂ ਜਾਰੀ ਬਿਆਨ ਅਨੁਸਾਰ ਐੱਫ-16ਸੀ ਫਾਈਟਿੰਗ ਫਾਲਕਨ ਬੁੱਧਵਾਰ ਸਵੇਰੇ ਲੱਗਭਗ 10:45 ਵਜੇ ਕੈਲੀਫੋਰਨੀਆ `ਚ `ਕੰਟਰੋਲਡ ਏਅਰ ਸਪੇਸ ਟ੍ਰੇਨਿੰਗ ਮਿਸ਼ਨ ਦੌਰਾਨ ਹਾਦਸਾਗ੍ਰਸਤ ਹੋਇਆ । ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਜਹਾਜ਼ ਲਾਸ ਏਂਜਲਸ ਤੋਂ 290 ਕਿਲੋਮੀਟਰ ਉੱਤਰ `ਚ ਸਥਿਤ ਮੋਜਾਵੇ ਰੇਗਿਸਤਾਨ ਦੇ ਟਰੋਨਾ ਕੋਲ ਹਾਦਸਾਗ੍ਰਸਤ ਹੋਇਆ। ਇਸ ਤੋਂ ਪਹਿਲਾਂ 2022 `ਚ ਵੀ ਟਰੋਨਾ ਨੇੜੇ ਹਵਾਈ ਫੌਜ ਦਾ ਇਕ ਐੱਫ/ਏ-18ਈ ਸੁਪਰ ਹਾਰਨੇਟ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਜਿਸ `ਚ ਪਾਇਲਟ ਦੀ ਮੌਤ ਹੋ ਗਈ ਸੀ।

Related Post

Instagram