
National
0
ਭਾਜਪਾ ਨੇਤਾ ਮਿਥੁਨ ਚੱਕਰਵਰਤੀ ਖਿਲਾਫ਼ ਭੜਕਾਊ ਭਾਸ਼ਨ ਦੇਣ ਦੇ ਦੋਸ਼ ਹੇਠ ਐੱਫ. ਆਈ. ਆਰ. ਦਰਜ
- by Jasbeer Singh
- November 7, 2024

ਭਾਜਪਾ ਨੇਤਾ ਮਿਥੁਨ ਚੱਕਰਵਰਤੀ ਖਿਲਾਫ਼ ਭੜਕਾਊ ਭਾਸ਼ਨ ਦੇਣ ਦੇ ਦੋਸ਼ ਹੇਠ ਐੱਫ. ਆਈ. ਆਰ. ਦਰਜ ਕੋਲਕਾਤਾ : ਬਿਧਾਨਨਗਰ ਅਤੇ ਬੋਅ ਬਾਜ਼ਾਰ ਪੁਲਸ ਨੇ ਅਦਾਕਾਰ ਤੋਂ ਭਾਜਪਾ ਨੇਤਾ ਬਣੇ ਮਿਥੁਨ ਚਕਰਵਰਤੀ ਖਿ਼ਲਾਫ਼ ਪਿਛਲੇ ਮਹੀਨੇ ਉੱਤਰ 24 ਪਰਗਨਾ ਜਿਲ੍ਹੇ ਵਿੱਚ ਇੱਕ ਪਾਰਟੀ ਪ੍ਰੋਗਰਾਮ ਦੌਰਾਨ ਕਥਿਤ ਤੌਰ ’ਤੇ ਭੜਕਾਊ ਭਾਸ਼ਨ ਦੇਣ ਦੇ ਦੋਸ਼ ਹੇਠ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਸੂਤਰਾਂ ਅਨੁਸਾਰ ਚਕਰਵਰਤੀ ਖਿ਼ਲਾਫ਼ ਸ਼ਿਕਾਇਤ 27 ਅਕਤੂਬਰ ਨੂੰ ਸਾਲਟ ਲੇਕ ਖੇਤਰ ਵਿੱਚ ਈ. ਜ਼ੈੱਡ. ਸੀ. ਸੀ. ਵਿੱਚ ਭਾਜਪਾ ਦੇ ਪ੍ਰੋਗਰਾਮ ਦੌਰਾਨ ਦਿੱਤੇ ਗਏ ਭਾਸ਼ਨ ਨਾਲ ਸਬੰਧਤ ਹੈ, ਜਿਸ ਦੇ ਆਧਾਰ ’ਤੇ ਪੁਲਸ ਨੇ ਦੋ ਐੱਫ. ਆਈ. ਆਰ. ਦਰਜ ਕੀਤੀ ਹੈ । ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸੀ। ਬਿਧਾਨਨਗਰ ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।