ਤਾਮਿਲਨਾਡੂ `ਚ ਫਰਜ਼ੀ ਜੀ. ਐੱਸ. ਟੀ. ਚਲਾਨ ਰੈਕੇਟ ਦਾ ਪਰਦਾਫਾਸ਼ ਚੇਨਈ, 1 ਦਸੰਬਰ 2025 : ਤਾਮਿਲਨਾਡੂ `ਚ ਸੈਂਟਰਲ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਸੀ. ਜੀ. ਐੱਸ. ਟੀ.), ਚੇਨਈ ਉੱਤਰ ਕਮਿਸ਼ਨਰੇਟ ਨੇ ਇਕ ਵੱਡੇ ਫਰਜ਼ੀ ਅੰਤਰਰਾਜੀ ਜੀ. ਐੱਸ. ਟੀ. ਚਲਾਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। . 50 ਕਰੋੜ 85 ਲੱਖ ਦੀ ਟੈਕਸ ਚੋਰੀ ਫੜੀ ਇਸ ਮਾਮਲੇ ਦੀ ਮੁੱਢਲੀ ਜਾਂਚ ਵਿਚ 50 ਕਰੋੜ 85 ਲੱਖ ਰੁਪਏ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ . ਮਾਮਲੇ `ਚ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਪ੍ਰੈਸ ਰਿਲੀਜ਼ ਅਨੁਸਾਰ ਸੀ. ਜੀ. ਐੱਸ. ਟੀ. ਹੈੱਡਕੁਆਰਟਰ ਨਿਵਾਰਕ ਇਕਾਈ, ਚੇਨਈ ਦੇ ਅਧਿਕਾਰੀਆਂ ਨੇ ਫਰਜ਼ੀ ਚਲਾਨਾਂ ਦੇ ਆਧਾਰ `ਤੇ ਇਨਪੁੱਟ ਟੈਕਸ ਕ੍ਰੈਡਿਟੇ (ਆਈ. ਟੀ. ਸੀ ) ਦਾ ਧੋਖਾਦੇਹੀ ਭਰੇ ਢੰਗ ਨਾਲ ਲਾਭ ਉਠਾਉਣ ਅਤੇ ਅੱਗੇ ਟਰਾਂਸਫਰ ਕਰਨ ਵਾਲੇ ਇਕ ਵੱਡੇ ਨੈੱਟਵਰਕ ਦਾ ਖੁਲਾਸਾ ਕੀਤਾ ਹੈ । ਇਹ ਸਭ ਮਾਲ ਦੀ ਅਸਲ ਆਵਾਜਾਈ ਤੋਂ ਬਿਨਾਂ ਕੀਤਾ ਜਾ ਰਿਹਾ ਸੀ। ਇਸ ਫਰਜ਼ੀ ਚਲਾਨ ਨੈੱਟਵਰਕ ਨੇ ਤਾਮਿਲਨਾਡੂ ਤੇ ਕਰਨਾਟਕ ਸੂਬਿਆਂ ਵਿਚ 95 ਤੋਂ ਵੱਧ ਫਰਜ਼ੀ ਕਾਰੋਬਾਰ ਕੰਪਨੀਆਂ ਬਣਾਈਆਂ ਹੋਈਆਂ ਸਨ।
