ਦਿੱਲੀ `ਚ ਨਕਲੀ ਟੂਥਪੇਸਟ ਬਣਾਉਣ ਵਾਲੀ ਫੈਕਟਰੀ ਦਾ ਲੱਗਾ ਪਤਾ ਨਵੀਂ ਦਿੱਲੀ, 4 ਅਪ੍ਰੈਲ 2026 : ਦਿੱਲੀ ਪੁਲਸ ਨੇ ਕਾਂਝਵਲਾ ਖੇਤਰ `ਚ ਨਕਲੀ ਟੁੱਥਪੇਸਟ ਬਣਾਉਣ ਵਾਲੀ ਇਕ ਫੈਕਟਰੀ ਦਾ ਪਤਾ ਲਾ ਕੇ ਉਸ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ । ਕੀ ਦੱਸਿਆ ਪੁਲਸ ਅਧਿਕਾਰੀ ਨੇ ਮਿਲੀ ਜਾਣਕਾਰੀ ਮੁਤਾਬਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਗੁਪਤ ਸੂਚਨਾ `ਤੇ ਕਾਰਵਾਈ ਕਰਦੇ ਹੋਏ ਇਕ ਟੀਮ ਨੇ ਮਹਾਵੀਰ ਵਿਹਾਰ `ਚ ਇਕ ਗੋਦਾਮ `ਤੇ ਛਾਪਾ ਮਾਰਿਆ ਤੇ ਵੱਡੀ ਮਾਤਰਾ `ਚ ਨਕਲੀ ਟੁੱਥਪੇਸਟ, ਖਾਲੀ ਟਿਊਬਾਂ, ਪੈਕੇਜਿੰਗ ਦੀ ਸਮੱਗਰੀ, ਮਸ਼ੀਨਾਂ, ਬ੍ਰਾਂਡ ਦਾ ਨਾਂ ਲਿਖੀਆਂ ਹੋਈਆਂ ਟੇਪਾਂ, ਗੂੰਦ, ਹੀਟਿੰਗ ਗੰਨ ਤੇ ਹੋਰ ਕੱਚਾ ਮਾਲ ਜ਼ਬਤ ਕੀਤਾ । ਅਧਿਕਾਰੀ ਮੁਤਾਬਕ ਜ਼ਬਤ ਸਮਾਨ ਦੀ ਕੀਮਤ ਲੱਖਾਂ ਵਿਚ ਹੈ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਜ਼ਬਤ ਕੀਤੇ ਗਏ ਸਾਮਾਨ ਦੀ ਕੀਮਤ ਕਈ ਲੱਖ ਰੁਪਏ ਹੈ । ਕਾਰਵਾਈ ਦੌਰਾਨ 6 ਮੁਲਾਜ਼ਮਾਂ ਨੂੰ ਸਥਾਨਕ ਤੌਰ `ਤੇ ਤਿਆਰ ਕੀਤੀ ਗਈ ਪੇਸਟ ਨੂੰ ਇਕ ਪ੍ਰਸਿੱਧ ਬ੍ਰਾਂਡ ਦੀ ਟੁੱਥਪੇਸਟ ਦੀਆਂ ਟਿਊਬਾਂ `ਚ ਭਰਦੇ ਵੇਖਿਆ ਗਿਆ।
