
ਦੇਸ਼ ਦੀ ਖਾਤਰ ਸਹੀਦ ਹੋਏ ਪ੍ਰਕਾਸ਼ ਸਿੰਘ ਰਾਈ ਦੀ ਸਲਾਨਾ ਬਰਸੀ ਪਰਿਵਾਰਕ ਮੈਂਬਰਾਂ ਮਨਾਈ
- by Jasbeer Singh
- December 28, 2024

ਦੇਸ਼ ਦੀ ਖਾਤਰ ਸਹੀਦ ਹੋਏ ਪ੍ਰਕਾਸ਼ ਸਿੰਘ ਰਾਈ ਦੀ ਸਲਾਨਾ ਬਰਸੀ ਪਰਿਵਾਰਕ ਮੈਂਬਰਾਂ ਮਨਾਈ ਪਟਿਆਲਾ, 28 ਦਸੰਬਰ : ਦੇਸ਼ ਦੀ ਖਾਤਰ ਸਹੀਦ ਹੋਏ ਪ੍ਰਕਾਸ਼ ਸਿੰਘ ਰਾਈ ਦੀ ਸਲਾਨਾ ਬਰਸੀ ਉਨ੍ਹਾਂ ਦੇ ਪਰਿਵਾਰ ਵਲੋਂ ਅਬਲੋਵਾਲ ਕਾਲੋਨੀ ਪਟਿਆਲਾ ਵਿਖੇ ਮਨਾਈ ਗਈ । ਸ. ਪ੍ਰਕਾਸ ਸਿੰਘ ਰਾਈ ਦੇਸ਼ ਦੀ ਸਰਹੱਦ ਦੀ ਰਾਖੀ ਕਰਦਿਆ ਆਪਣੀ ਜਾਨ ਦੀ ਅਹੁਤੀ ਸਰਹੱਦ ਤੇ ਦੇ ਦਿੱਤੀ। ਉਸ ਸਮੇਂ ਤੇ ਲੈ ਕੇ ਹੁਣ ਤਕ ਉਨ੍ਹਾਂ ਦੀ ਯਾਦ ਤਾਜਾ ਕੀਤੀ ਜਾਂਦੀ ਹੈ ਇਸ ਮੌਕੇ ਵੱਡੀ ਤਦਾਦ ਵਿੱਚ ਲੋਕਾਂ ਨੇ ਸਮੂਲੀਅਤ ਕੀਤੀ। ਹੋਰਨਾ ਤੋਂ ਇਲਾਵਾ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਸੁਖਵੀਰ ਸਿੰਘ ਅਬਲੋਵਾਲ ਸਾਬਕਾ ਐਮ.ਸੀ. ਸੁਰਜੀਤ ਕੌਰ ਐਮ. ਸੀ, ਵਿਸ਼ਨੂੰ ਸ਼ਰਮਾ ਸਾਬਕਾ ਮੇਅਰ ਆਦਿ ਆਗੂਆ ਨੇ ਵੀ ਸਹੀਦ ਪ੍ਰਕਾਸ਼ ਸਿੰਘ ਰਾਈ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ । ਆਗੂਆ ਨੇ ਇਹ ਵੀ ਆਖਿਆ ਕਿ ਜਿਹੜੇ ਵਿਅਕਤੀ ਦੇਸ਼ ਲ਼ਈ ਆਪਣੀਆੰ ਜਾਨਾ ਵਾਰ ਦਿੰਦੇ ਹਨ। ਉਨ੍ਹਾਂ ਦੀ ਯਾਦ ਹਮੇਸ਼ਾ ਦਿਲਾਂ ਵਿੱਚ ਤਾਜਾ ਰਹਿੰਦੀ ਹੈ । ਹੋਰਨਾ ਤੋਂ ਇਲਾਵਾ ਰਾਕੇਸ਼ ਬਾਤਿਸ, ਕ੍ਰਿਸ਼ਨ ਕੁਮਾਰ, ਜਗਦੀਸ਼ ਸਿੰਘ ਜੇ. ਈH, ਗੁਰਨਾਮ ਸਿੰਘ, ਗੁਰਬਖਸ ਸਿੰਘ, ਲਾਭ ਸਿੰਘ, ਬਿਕਰਮ ਸਿੰਘ ਪਟਵਾਰੀ, ਧਨੰਤਰ ਸਿੰਘ ਮਾਸਟਰ, ਪ੍ਰੀਤਮ ਸਿੰਘ, ਗੁਰਪਾਲ ਸਿੰਘ ਪ੍ਰੋਜੈਕਟ ਅਫਸਰ ਰਿਟਾਇਰ, ਰੁਪਿੰਦਰ ਸਿੰਘ ਆਦਿ ਆਗੂਆ ਨੇ ਵੀ ਸਮੂਲੀਅਤ ਕੀਤੀ ਅਤੇ ਸਮੂਹ ਅਬਲੋਵਾਲ ਵਾਸੀਆਂ ਤੇ ਆਗੂਆ ਨੇ ਉਨ੍ਹਾਂ ਦੇ ਸਪੁੱਤਰ ਸ਼੍ਰੀ ਕਰਨੈਲ ਸਿੰਘ ਰਾਈ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਜੋ ਕਾਰਜ ਕਰਨੈਲ ਸਿੰਘ ਰਾਈ ਹਰ ਸਾਲ ਆਪਣੀ ਪਿਤਾ ਦੀ ਯਾਦ ਵਿੱਚ ਮਨਾਉਂਦੇ ਹਨ। ਉਹ ਸ਼ਲ਼ਾਘਾਯੋਗ ਹਨ ।