
ਪਰਿਵਾਰਵਾਦੀ ਤੇ ਵਪਾਰਕ ਸੋਚ ਵਾਲੇ ਕਦੇ ਵੀ ਸਿੱਖ ਕੌਮ ਦੀ ਸੇਵਾ ਨਹੀਂ ਕਰ ਸਕਦੇ : ਕ੍ਰਿਸ਼ਨ ਸਿੰਘ ਸਨੌਰ
- by Jasbeer Singh
- April 1, 2025

ਪਰਿਵਾਰਵਾਦੀ ਤੇ ਵਪਾਰਕ ਸੋਚ ਵਾਲੇ ਕਦੇ ਵੀ ਸਿੱਖ ਕੌਮ ਦੀ ਸੇਵਾ ਨਹੀਂ ਕਰ ਸਕਦੇ : ਕ੍ਰਿਸ਼ਨ ਸਿੰਘ ਸਨੌਰ ਪਟਿਆਲ : ਪਰਿਵਾਰਵਾਦੀ, ਖੁਦ ਪ੍ਰਸਤ ਤੇ ਵਪਾਰਕ ਸੋਚ ਵਾਲੇ ਆਗੂ ਕਦੇ ਵੀ ਸਿੱਖ ਕੌਮ ਦਾ ਭਲਾ ਨਹੀਂ ਕਰ ਸਕਦੇ। ਅਕਾਲੀ ਦਲ ਦਾ ਇਤਿਹਾਸ ਲੱਖਾਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਜਿਸ ਨੇ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਸਿੱਖਾਂ ਅਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਲੜਦੇ ਹੋਏ ਕੁਰਬਾਨੀਆਂ ਦੇ ਕੇ ਹੱਕਾਂ ਦੀ ਰਾਖੀ ਕੀਤੀ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕ੍ਰਿਸ਼ਨ ਸਿੰਘ ਸਨੌਰ ਨੇ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਭਰਤੀ ਸਬੰਧੀ ਚਲ ਰਹੀ ਕਾਰਗੁਜ਼ਾਰੀ ਦੀ ਤਿੱਖੀ ਆਲੋਚਨਾ ਕਰਦਿਆਂ ਕਹੇ ਉਨ੍ਹਾਂ ਕਿਹਾ ਕਿ ਸੁਧਾਰ ਲਹਿਰ ਦੇ ਆਗੂ ਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਲਾਸਾਨੀ ਇਤਿਹਾਸ ਤੋਂ ਅਣਜਾਣ ਹਨ, ਸਗੋਂ ਅੱਜ ਆਪਣੇ ਆਪ ਨੂੰ ਪੰਥਕ ਧਿਰ ਵਜੋਂ ਪੇਸ਼ ਕਰਕੇ ਪੰਜਾਬ ਦੇ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ । ਉਹਨਾਂ ਕਿਹਾ ਕਿ ਸ੍ਰੀ ਅਕਾਲ ਸਾਹਿਬ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਕੌਮ ਦੇ ਇੱਕ ਆਗੂ ਦੇੇ ਨਿਮਾਣੇ ਸਿੱਖ ਵੱਜੋਂ ਪੇਸ਼ ਹੋ ਕਿ ਤਨਖਾਹ ਭੁਗਤਣ ਉਪਰੰਤ ਵੀ ਰਾਜਨੀਤਿਕ ਰੋਟੀਆਂ ਸੇਕਣ ਲਈ ਅਖੌਤੀ ਆਗੂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਉਸ ਨਾਲ ਰਜਿੰਸ਼ ਭਰਿਆ ਰਵੱਈਆ ਰੱਖਦੇ ਹੋਏ ਸ਼ਾਜ਼ਿਸਾਂ ਕਰ ਰਹੇ ਹਨ, ਜਿਸ ਨਾਲ ਕੇਵਲ ਅਤੇ ਕੇਵਲ ਪੰਜਾਬੀਆਂ ਦੇ ਹਿੱਤਾਂ ਦਾ ਨੁਕਸਾਨ ਹੋ ਰਿਹਾ ਹੈੈ। ਉਂਨ੍ਹਾਂ ਕੇਂਦਰੀ ਰਾਜਨੀਤਿਕ ਪਾਰਟੀਆਂ ਤੇ ਇਲਜ਼ਾਮ ਲਾਇਆ ਕਿ ਉਹ ਇਨ੍ਹਾਂ ਆਗੂਆਂ ਦੀ ਪਿੱਠ ਤੇ ਖੜੀਆਂ ਹਨ ਜੋ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ । ਅੰਤ ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸਾ ਜਥੇਬੰਦਕ ਅੰਦੋਲਨ ਹੈ ਜਿਸ ਨੇ ਆਪਣੇ ਲੰਮੇ ਮਾਣਮੱਤੇ ਇਤਿਹਾਸ 'ਚ ਲੱਖਾਂ ਕੁਰਬਾਨੀਆਂ ਦੇ ਕੇ ਨਾ ਸਿਰਫ਼ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ, ਸਗੋਂ ਰਾਜਨੀਤਿਕ, ਸਮਾਜਿਕ ਅਤੇ ਸੰਵਿਧਾਨਕ ਪੱਧਰ ੋਤੇ ਵੀ ਪੰਜਾਬੀ ਭਾਈਚਾਰੇ ਹੱਕਾਂ ਵੀ ਆਵਾਜ਼ ਬਣ ਕੇ ਸ਼ੰਘਰਸ਼ ਕੀਤਾ ਹੈ । ਉਹਨਾਂ ਕਿਹਾ ਕਿ ਜਿਨ੍ਹਾਂ ਦੀ ਕਾਰਗੁਜ਼ਾਰੀ ਸਿਰਫ਼ ਚੀਚੀ ਨੂੰ ਖੂਨ ਲਾ ਕੇ ਆਪਣੇ ਆਪ ਨੂੰ ੌਸ਼ਹੀਦੌ ਦਰਸਾਉਣ ਤੱਕ ਸੀਮਤ ਹੋਵੇ, ਉਹ ਕਦੇ ਵੀ ਪੰਜਾਬ ਅਤੇ ਸਿੱਖ ਕੌਮ ਦੀ ਆਵਾਜ਼ ਨਹੀਂ ਬਣ ਸਕਦੇ ।
Related Post
Popular News
Hot Categories
Subscribe To Our Newsletter
No spam, notifications only about new products, updates.