
ਪ੍ਰਸਿੱਧ ਬਾਲੀਵੁੱਡ ਸਟਾਰ ਜਿੰਮੀ ਸ਼ੇਰਗਿਲ ਦੇ ਪਿਤਾ ਕਰ ਗਏ ਅਕਾਲ ਚਲਾਣਾ
- by Jasbeer Singh
- October 13, 2025

ਪ੍ਰਸਿੱਧ ਬਾਲੀਵੁੱਡ ਸਟਾਰ ਜਿੰਮੀ ਸ਼ੇਰਗਿਲ ਦੇ ਪਿਤਾ ਕਰ ਗਏ ਅਕਾਲ ਚਲਾਣਾ ਚੰਡੀਗੜ੍ਹ, 13 ਅਕਤੂਬਰ 2025 : ਭਾਰਤੀ ਫਿ਼ਲਮਾਂ ਦੇ ਪ੍ਰਸਿੱਧ ਐਕਟਰ ਜਿੰਮੀ ਸ਼ੇਰਗਿੱਲ ਦੇ ਪਿਤਾ ਸੱਤਿਆਜੀਤ ਸਿੰਘ ਸ਼ੇਰਗਿੱਲ ਦਾ 11 ਅਕਤੂਬਰ ਨੂੰ 90 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਸੱਤਿਆਜੀਤ ਸਿੰਘ ਸ਼ੇਰਗਿੱਲ ਇਕ ਸੀਨੀਅਰ ਚਿੱਤਰਕਾਰ ਸਨ। ਪਰਿਵਾਰ ਨੇ ਦੱਸਿਆ ਕਿ 14 ਅਕਤੂਬਰ ਸ਼ਾਮੀਂ 4:30 ਵਜੇ ਤੋਂ 5:30 ਤੱਕ ਮੁੰਬਈ ਦੇ ਸ਼ਾਂਤਕਰੂਜ਼ ਵੈਸਟ ਸਥਿਤ ਗੁਰਦੁਆਰਾ ਧਨ ਪੋਥੋਹਾਰ ਨਗਰ ’ਚ ਭੋਗ ਅਤੇ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਜਾਵੇਗਾ । ਜ਼ਿਕਰਯੋਗ ਹੈ ਕਿ ਜਿੰਮੀ ਸ਼ੇਰਗਿੱਲ ਦਾ ਪਰਿਵਾਰ ਲੰਬੇ ਸਮੇਂ ਤੋਂ ਕਲਾ ਅਤੇ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ। ਭਾਰਤ ਦੀ ਸਭ ਤੋਂ ਮਸ਼ਹੂਰ ਚਿੱਤਰਕਾਰਾਂ ’ਚੋਂ ਇਕ ਅੰਮ੍ਰਿਤ ਸ਼ੇਰਗਿੱਲ, ਜਿੰਮੀ ਸ਼ੇਰਗਿੱਲ ਦੇ ਦਾਦਾ ਜੀ ਦੀ ਕਜਿਨ ਸਨ। ਸੱਤਿਆਜੀਤ ਸਿੰਘ ਸ਼ੇਰਗਿੱਲ ਖੁਦਵੀ ਇਕ ਸੀਨੀਅਰ ਚਿੱਤਰਕਾਰ ਸਨ ਅਤੇ ਕਲਾ ਦੇ ਖੇਤਰ ’ਚ ਉਨ੍ਹਾਂ ਦਾ ਵੱਡਾ ਨਾਂ ਸੀ ।