National
0
ਮਸ਼ਹੂਰ ਅੰਤਰਰਾਸ਼ਟਰੀ ਦੌੜਾਕ ਦੁਤੀ ਚੰਦ ਸੜਕੀ ਹਾਦਸੇ ਵਿਚ ਵਾਲ ਵਾਲ ਬਚੀ
- by Jasbeer Singh
- December 13, 2024
ਮਸ਼ਹੂਰ ਅੰਤਰਰਾਸ਼ਟਰੀ ਦੌੜਾਕ ਦੁਤੀ ਚੰਦ ਸੜਕੀ ਹਾਦਸੇ ਵਿਚ ਵਾਲ ਵਾਲ ਬਚੀ ਭੁਵਨੇਸ਼ਵਰ : ਮਸ਼ਹੂਰ ਅੰਤਰਰਾਸ਼ਟਰੀ ਦੌੜਾਕ ਦੁਤੀ ਚੰਦ ਸ਼ੁੱਕਰਵਾਰ ਸਵੇਰੇ ਮਧੂਪਟਨਾ `ਚ ਹੋਏ ਵੱਡੇ ਹਾਦਸੇ `ਚ ਵਾਲ-ਵਾਲ ਬਚ ਗਏ, ਇਸ ਘਟਨਾ ਦਾ ਪ੍ਰਗਟਾਵਾ ਉਦੋਂ ਹੋਇਆ ਜਦੋਂ ਦੁਤੀ ਚੰਦ ਨੇ ਮਧੂਪਟਨਾ ਪੁਲਸ ਸਟੇਸ਼ਨ `ਚ ਸ਼ਿਕਾਇਤ ਦਰਜ ਕਰਵਾਈ । ਦੁਤੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਸਤ ਨਾਲ ਜਾਜਪੁਰ ਤੋਂ ਭੁਵਨੇਸ਼ਵਰ ਵੱਲ ਵਾਪਸ ਆ ਰਹੀ ਸੀ ਤਾਂ ਇੱਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ । ਦੁਤੀ ਨੇ ਦੋਸ਼ ਲਾਇਆ ਕਿ ਟਰੱਕ ਓਵਰਟੇਕ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ ਅਤੇ ਇਸ ਦੌਰਾਨ ਉਸ ਦੀ ਕਾਰ ਨਾਲ ਟੱਕਰ ਹੋ ਗਈ ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam