post

Jasbeer Singh

(Chief Editor)

Patiala News

ਸਕਾਲਰ ਫੀਲਡਜ਼ ਸਕੂਲ ਵਿੱਚ ਬਾਰ੍ਹਵੀਂ ਜਮਾਤ ਲਈ ਮਨਾਇਆ ਵਿਦਾਇਗੀ ਸਮਾਰੋਹ

post-img

ਸਕਾਲਰ ਫੀਲਡਜ਼ ਸਕੂਲ ਵਿੱਚ ਬਾਰ੍ਹਵੀਂ ਜਮਾਤ ਲਈ ਮਨਾਇਆ ਵਿਦਾਇਗੀ ਸਮਾਰੋਹ ਪਟਿਆਲਾ : ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੀ ਮਿਆਦ ਪੂਰੀ ਹੋਣ ਦੇ ਸ਼ੁੱਭ ਮੌਕੇ 'ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਫੁੱਲਾਂ ਦੀ ਵਰਖਾ ਕਰਦੇ ਹੋਏ ਢੋਲ ਨਾਲ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਤੋਂ ਰਿਬਨ ਕਟਿੰਗ ਸੇਰੇਮਨੀ ਵੀ ਕਰਵਾਈ ਗਈ । 11ਵੀਂ ਦੀਆਂ ਵਿਦਿਆਰਥਣਾਂ ਨੂਰਪ੍ਰੀਤ, ਅਵਨੀਤ ਤੇ ਭੂਮਿਕਾ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਆਪਣਾ ਭਾਸ਼ਣ ਦਿੱਤਾ । ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਮੰਚ 'ਤੇ ਗੀਤ ਅਤੇ ਭੰਗੜਾ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ ਵਿਦਿਆਰਥੀਆਂ ਲਈ ਵਿਸ਼ੇਸ਼ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ । ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਜਿਵੇਂ ਕਿ ਰੈਂਪ ਵਾਕ, ਪੇਪਰ ਕੱਪ, ਡਰੈਸਅਪ , ਮਿਊਜ਼ੀਕਲ ਚੈਅਰ,ਪੇਪਰ ਨਾਚ, ਗੁਬਾਰੇ ਆਦਿ ਦੀਆਂ ਵਿਸ਼ੇਸ਼ ਖੇਡਾਂ ਦਾ ਆਨੰਦ ਲਿਆ । ਬਾਰਵੀਂ ਜਮਾਤ ਦੀ ਵਿਦਿਆਰਥਣ ਮਨਸੀਰਤ ਨੇ ਆਪਣੇ ਨਾਚ ਰਾਹੀਂ ਸਾਰੇ ‌ਵਿਦਿਆਰਥੀਆਂ ਨੂੰ ਝੂੰਮਣ ਲਾ ਦਿੱਤਾ । ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਿਸ਼ੇਸ਼ ਯੋਗਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਦੀ ਤਾਰੀਫ਼ ਸਬੰਧੀ ਪ੍ਰੋਪ ਦਿੱਤੇ ਗਏ । ਪ੍ਰੋਗਰਾਮ ਦੇ ਅੰਤ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਰੈਂਪ ਵਾਕ ਕਰਵਾਇਆ ਗਿਆ, ਜਿਸ ਵਿੱਚ ਮਿਸਟਰ ਸਕੋਲਰ ਅਮਨਦੀਪ ਸਿੰਘ ਅਤੇ ਮਿਸ ਸਕੋਲਰ ਮਨਸੀਰਤ ਕੌਰ, ਮਿਸਟਰ ਐਂਡ ਮਿਸ ਸਕਾਲਰ ਫਸਟ ਰਨਰ ਅਪ ਲਕਸ਼ ਅਤੇ ਸਿਮਰਨਦੀਪ ਕੌਰ, ਮਿਸਟਰ ਐਂਡ ਮਿਸ. ਸਕਾਲਰ ਸੈਕਿੰਡ ਰਨਰ ਅਪ ਭਾਵਿਆ ਸ਼ਰਮਾ ਅਤੇ ਜਪਨੀਤ ਕੌਰ ਚੁਣੇ ਗਏ । ਇਸ ਤੋਂ ਇਲਾਵਾ ਬੈਸਟ ਓਰੇਟਰ ਵੀ ਚੁਣੇ ਗਏ। ਸਕੂਲ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਸਕਸੈਨਾ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਹਾਵਣੇ ਭਵਿੱਖ ਸਬੰਧੀ ਪ੍ਰੇਰਨਾਦਾਇਕ ਭਾਸ਼ਣ ਦਿੰਦੇ ਹੋਏ ਭਾਵੁਕਤਾ ਭਰੀ ਵਿਦਾਇਗੀ ਦਿੱਤੀ । ਵਿਦਿਆਰਥੀਆਂ ਦਾ ਧੰਨਵਾਦ ਦਾ ਮੱਤ ਮੈਡਮ ਪੂਨਮ ਸਲਾਰੀਆ ਦੁਆਰਾ ਦਿੱਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ । ਵਿਦਿਆਰਥੀਆਂ ਤੇ ਅਧਿਆਪਕਾਂ ਦੇ ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ।ਵਿਦਿਆਰਥੀਆਂ ਨੇ ਖੁਸ਼ੀ-ਖੁਸ਼ੀ ਇਸ ਵਿਦਾਇਗੀ ਸਮਾਰੋਹ ਦਾ ਆਨੰਦ ਮਾਣਿਆ ।

Related Post