ਪੁਲਸ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ ‘ਵਿਗਮ’
- by Jasbeer Singh
- December 23, 2024
ਪੁਲਸ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ ‘ਵਿਗਮ’ ਪਟਿਆਲਾ : ਅੱਜ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ 'ਵਿਗਮ' ਕਰਵਾਇਆ ਗਿਆ | ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਾਵੁਕ ਵਿਦਾਈ ਦਿੱਤੀ । ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਰੰਗ-ਬਿਰੰਗੇ ਪਹਿਰਾਵੇ ਵਿੱਚ ਆਕਰਸ਼ਕ ਲੱਗ ਰਹੇ ਸਨ ਅਤੇ ਆਪਣੀ ਹਾਜ਼ਰੀ ਨਾਲ ਇਸ ਵਿਸ਼ੇਸ਼ ਮੌਕੇ ਦਾ ਆਨੰਦ ਮਾਣਿਆ । ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ । ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸੁਖਜੀਤ ਕੌਰ ਜੀ ਨੇ ਵਿਦਿਆਰਥੀਆਂ ਦੇ ਨਾਲ ਸ਼ਮ੍ਹਾ ਰੌਸ਼ਨ ਕੀਤੀ । ਸਮਾਗਮ ਵਿੱਚ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ, ਅਨਮੋਲਦੀਪ ਕੌਰ ਅਤੇ ਏਕਮ ਨੇ ਸਟੇਜ ਦਾ ਸੰਚਾਲਨ ਕੀਤਾ । ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਡਾਂਸ, ਭੰਗੜਾ ਅਤੇ ਮਜ਼ੇਦਾਰ ਖੇਡਾਂ ਸ਼ਾਮਲ ਸਨ । 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਰੈਂਪ ਵਾਕ ਕੀਤੀ ਗਈ । 12ਵੀਂ ਜਮਾਤ ਦੇ ਵਿਦਿਆਰਥੀ ਸਹਿਜ ਨੇ ਆਪਣੇ ਭਾਸ਼ਣ ਨਾਲ ਸਾਰਿਆਂ ਨੂੰ ਭਾਵੁਕ ਕਰ ਦਿੱਤਾ । ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਸਕੂਲ ਵਿੱਚ ਬਿਤਾਏ ਆਪਣੇ ਸੁਨਹਿਰੀ ਦਿਨਾਂ ਨੂੰ ਯਾਦ ਕੀਤਾ । ਇਸ ਸ਼ੁਭ ਮੌਕੇ 'ਤੇ ਅੰਸ਼ੁਲ ਠਾਕੁਰ ਨੂੰ ਪੁਲਸ ਡੀ. ਏ. ਵੀ. ਅਤੇ ਸਹਿਜ ਨੂੰ ਮਿਸ ਪੁਲਿਸ ਡੀ. ਏ. ਵੀ. ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ । ਲੜਕਿਆਂ ਵਿੱਚੋਂ ਗੁਰਪਵੀਤ ਸਿੰਘ ਨੂੰ ਫਸਟ ਰਨਰਅੱਪ, ਜਗਦੀਪ ਸਿੰਘ ਨੂੰ ਸੈਕਿੰਡ ਰਨਰਅੱਪ ਅਤੇ ਲੜਕੀਆਂ ਵਿੱਚੋਂ ਹਰਲੀਨ ਕੌਰ ਨੂੰ ਫਸਟ ਰਨਰਅੱਪ, ਕਿਰਨਜੋਤ ਕੌਰ ਨੂੰ ਸੈਕਿੰਡ ਰਨਰਅੱਪ ਐਲਾਨਿਆ ਗਿਆ । ਇਸ ਤੋਂ ਇਲਾਵਾ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਖਿਤਾਬ ਦਿੱਤੇ ਗਏ। ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਭਵਿੱਖ ਵਿੱਚ ਆਪਣੀ ਮਿਹਨਤ ਨਾਲ ਆਪਣੇ ਸਕੂਲ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਕਾਰਜਕਾਰੀ ਪਿ੍ੰਸੀਪਲ ਸ੍ਰੀਮਤੀ ਸੁਖਜੀਤ ਕੌਰ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।
Related Post
Popular News
Hot Categories
Subscribe To Our Newsletter
No spam, notifications only about new products, updates.