

ਰਿਟਾਇਰ ਹੋਣ ਤੇ ਦਿੱਤੀ ਵਿਦਾਇਗੀ ਪਾਰਟੀ ਪਟਿਆਲਾ, 31 ਜੁਲਾਈ ( ) ਸਿਵਲ ਸਰਜਨ ਦਫਤਰ ਵਿਖੇ ਬਤੋਰ ਮਾਲੀ ਕੰਮ ਕਰ ਰਹੇ ਹਰਦੇਵ ਸਿੰਘ ਨੂੰ 60 ਸਾਲ ਦੀ ਉੱਮਰ ਤੱਕ ਸਰਕਾਰੀ ਨੋਕਰੀ ਵਿਚ ਸੇਵਾਵਾਂ ਦੇਣ ਉਪਰੰਤ ਰਿਟਾਇਰਮੈਂਟ ਮੌਕੇ ਇੱਕ ਵਿਦਾਇਗੀ ਪਾਰਟੀ ਦਿੱਤੀ ਗਈ।ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦੱਸਿਆਂ ਕਿ ਹਰਦੇਵ ਸਿੰਘ ਮਾਲੀ ਦਰਜਾ ਚਾਰ ਨੇ ਤਕਰੀਬਨ 33 ਸਾਲ ਤੱਕ ਸਿਹਤ ਵਿਭਾਗ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਹਨ।ਉਹਨਾਂ ਕਿਹਾ ਕਿ ਇਹ ਕਰਮਚਾਰੀ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਸੀ, ਜਿਨ੍ਹਾਂ ਨੇ ਪੂਰੀ ਤਨਦੇਹੀ ਅਤੇ ਲਗਨ ਨਾਲ ਵਿਭਾਗ ਨੂੰ ਆਪਣੀਆਂ ਸੇਵਾਵਾਂ ਦਿੱਤੀਆ।ਜਿਸ ਕਰਕੇ ਇਹ ਕਰਮਚਾਰੀ ਬੇਦਾਗ ਇਸ ਦਫਤਰ ਤੋਂ ਰਿਟਾਇਰ ਹੋ ਰਿਹਾ ਹੈ ਜੋ ਕਿ ਵਧਾਈ ਦਾ ਪਾਤਰ ਹੈ। ਡਾ.ਸੰਜੇ ਗੋਇਲ ਵੱਲੋਂ ਪ੍ਰਮਾਤਮਾਂ ਅੱਗੇ ਕਰਮਚਾਰੀ ਦੀ ਲੰਬੀ ਉਮਰ, ਸਿਹਤਯਾਬੀ ਅਤੇ ਸੇਵਾ ਮੁਕਤੀ ਤੋਂ ਬਾਅਦ ਆਪਣੇ ਘਰ ਪਰਿਵਾਰ ਵਿੱਚ ਖੁਸ਼ ਰਹਿਣ ਦੀ ਕਾਮਨਾ ਕੀਤੀ ਗਈ ।ੲਸ ਮੌਕੇ ਸਿਵਲ ਸਰਜਨ ਅਤੇ ਸਮੂਹ ਸਟਾਫ ਵੱਲੋਂ ਕਰਮਚਾਰੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ ।