 
                                              
                              ਰਿਟਾਇਰ ਹੋਣ ਤੇ ਦਿੱਤੀ ਵਿਦਾਇਗੀ ਪਾਰਟੀ ਪਟਿਆਲਾ : ਸਿਵਲ ਸਰਜਨ ਦਫਤਰ ਵਿਖੇ ਬਤੋਰ ਸਹਾਇਕ ਮਲੇਰੀਆ ਅਫਸਰ ਮਲਕੀਤ ਸਿੰਘ ਅਤੇ ਸ੍ਰੀ ਪਰਵੀਨ ਕੁਮਾਰ ਗੁਪਤਾ ਸੁਪਰਡੈਂਟ ਅੰਕੜਾ, ਨਗਰ ਨਿਗਮ ਪਟਿਆਲਾ ਨੂੰ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਸਰਕਾਰੀ ਨੋਕਰੀ ਵਿਚ ਸੇਵਾਵਾਂ ਦੇਣ ਉਪਰੰਤ ਰਿਟਾਇਰਮੈਂਟ ਮੌਕੇ ਵਿਦਾਇਗੀ ਪਾਰਟੀ ਦਿੱਤੀ ਗਈ । ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਦੱਸਿਆਂ ਕਿ ਮਲਕੀਤ ਸਿੰਘ ਸਹਾਇਕ ਮਲੇਰੀਆ ਅਫਸਰ ਨੇ ਤਕਰੀਬਨ 37 ਸਾਲ ਤੱਕ ਸਿਹਤ ਵਿਭਾਗ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਹਨ । ਸ੍ਰੀ ਪਰਵੀਨ ਕੁਮਾਰ ਗੁਪਤਾ ਸੁਪਰਡੈਂਟ ਅੰਕੜਾ, ਨਗਰ ਨਿਗਮ ਪਟਿਆਲਾ ਨੇ 32 ਸਾਲ ਅਪਣੀਆਂ ਸੇਵਾਂਵਾਂ ਦਿੱਤੀਆ ਹਨ । ਉਨ੍ਹਾਂ ਕਿਹਾ ਕਿ ਇਹ ਕਰਮਚਾਰੀ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਸਨ, ਜਿਹਨਾਂ ਨੇ ਪੂਰੀ ਤਨਦੇਹੀ ਅਤੇ ਲਗਨ ਨਾਲ ਵਿਭਾਗ ਨੂੰ ਆਪਣੀਆਂ ਸੇਵਾਵਾਂ ਦਿੱਤੀਆ, ਜਿਸ ਕਰਕੇ ਇਹ ਕਰਮਚਾਰੀ ਬੇਦਾਗ ਇਸ ਦਫਤਰ ਤੋਂ ਰਿਟਾਇਰ ਹੋ ਕੇ ਜਾ ਰਹੇ ਹਨ, ਜੋ ਕਿ ਵਧਾਈ ਦੇ ਪਾਤਰ ਹਨ । ਡਾ. ਜਤਿੰਦਰ ਕਾਂਸਲ ਵੱਲੋਂ ਪ੍ਰਮਾਤਮਾਂ ਅੱਗੇ ਕਰਮਚਾਰੀਆਂ ਦੀ ਲੰਬੀ ਉਮਰ, ਸਿਹਤਯਾਬੀ ਅਤੇ ਸੇਵਾ ਮੁਕਤੀ ਤੋਂ ਬਾਅਦ ਆਪਣੇ ਘਰ ਪਰਿਵਾਰ ਵਿੱਚ ਖੁਸ਼ ਰਹਿਣ ਦੀ ਕਾਮਨਾ ਕੀਤੀ ਗਈ । ਇਸ ਮੌਕੇ ਸਿਵਲ ਸਰਜਨ ਅਤੇ ਸਮੂਹ ਸਟਾਫ ਵੱਲੋਂ ਕਰਮਚਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ ।ਇਸ ਮੋਕੇ ਜਿਲਾ ਸਹਾਇਕ ਸਿਹਤ ਅਫਸਰ ਡਾ. ਐਸ. ਜੇ. ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਬਲਕਾਰ ਸਿੰਘ ਡੀ. ਐਮ. ਸੀ. ਡਾ. ਜਸਵਿੰਦਰ ਸਿੰਘ, ਸੁਪਡੈਂਟ ਅਮਲਾ ਸੁਖਜਿੰਦਰ ਸਿੰਘ,ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ,ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ, ਜਿਲਾ ਬੀ. ਸੀ. ਸੀ. ਕੁਆਰਡੀਨੇਟਰ ਜਸਵੀਰ ਕੌਰ, ਸਹਾਇਕ ਮਲੇਰੀਆ ਅਫਸਰ ਗੁਰਜੰਟ ਸਿੰਘ, ਸਿਹਤ ਸੁਪਰਵਾਈਜਰ ਅਨਿਲ ਗੁਰੁ ਅਤੇ ਰਣ ਸਿੰਘ ਅਤੇ ਬਾਕੀ ਸਾਰਾ ਦਫਤਰੀ ਅਮਲਾ ਹਾਜਰ ਸੀ ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                          
 
                      
                      
                      
                      
                     