ਭੁੱਖ ਹੜਤਾਲ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਚੁੱਕ ਪੁਲਸ ਨੇ ਹਿਰਾਸਤ `ਚ ਲਿਆ
- by Jasbeer Singh
- November 26, 2024
ਭੁੱਖ ਹੜਤਾਲ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਚੁੱਕ ਪੁਲਸ ਨੇ ਹਿਰਾਸਤ `ਚ ਲਿਆ ਪਾਤੜਾਂ : ਪੰਜਾਬ ਦੇ ਪਾਤੜਾਂ ਖਨੌਰੀ ਬਾਰਡਰ ਤੇ ਭੁੱਖ ਹੜਤਾਲ ਤੇ ਬੈਠਣ ਤੋਂ ਪਹਿਲਾਂ ਹੀ ਕਿਸਾਨ ਆਗੂ ਡੱਲੇਵਾਲ ਨੂੰ ਪੁਲਸ ਨੇ ਹਿਰਾਸਤ `ਚ ਲੈ ਕੇ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ `ਚ ਦਾਖ਼ਲ ਕਰਵਾਇਆ ਹੈ । ਜਾਣਕਾਰੀ ਮੁਤਾਬਕ ਇੱਥੇ ਉਨ੍ਹਾਂ ਦੇ ਟੈਸਟ ਕਰਵਾਏ ਜਾ ਰਹੇ ਹਨ ਤੇ ਟ੍ਰਾਮਾ ਸੈਂਟਰ `ਚ ਡੱਲੇਵਾਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਭੁੱਖ ਹੜਤਾਲ ਨੂੰ ਟਾਲਿਆ ਜਾ ਸਕੇ । ਜਾਣਕਾਰੀ ਮੁਤਾਬਕ ਡੱਲੇਵਾਲ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚ ਰਹੇ ਹਨ, ਜਿਨ੍ਹਾਂ ਨੂੰ ਚੈਕਿੰਗ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ । ਮੀਡੀਆ ਰਿਪੋਰਟਾਂ ਅਨੁਸਾਰ ਡੱਲੇਵਾਲ ਨੂੰ ਰਾਤ ਕਰੀਬ 2:30 ਵਜੇ ਪੁਲਸ ਨੇ ਹਿਰਾਸਤ ‘ਚ ਲਿਆ । ਦਰਅਸਲ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ 26 ਨਵੰਬਰ ਨੂੰ ਭੁੱਖ ਹੜਤਾਲ `ਤੇ ਬੈਠਣਗੇ । ਉੱਧਰ ਮੌਕੇ `ਤੇ ਮੌਜੂਦ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ ਅਜਿਹਾ ਫੈਸਲਾ ਲਿਆ ਗਿਆ ਹੈ ਕਿਉਂਕਿ ਬੀਤੇ ਦਿਨ ਉਨ੍ਹਾਂ ਆਪਣੀ ਜ਼ਮੀਨ ਜਾਇਦਾਦ ਵੀ ਆਪਣੇ ਧੀਆਂ-ਪੁੱਤਰਾਂ ਦੇ ਨਾਂ ਕਰ ਦਿੱਤੀ ਸੀ ਕਿ ਕਿਤੇ ਭੁੱਖ ਹੜਤਾਲ ਦੌਰਾਨ ਉਨ੍ਹਾਂ ਨੂੰ ਕੁਝ ਹੋ ਨਾ ਜਾਵੇ । ਇਸੇ ਲਈ ਪੁਲਸ ਨੂੰ ਇਹ ਕਦਮ ਚੁੱਕਣਾ ਪਿਆ । ਡੱਲੇਵਾਲ ਨੂੰ ਹਿਰਾਸਤ `ਚ ਲਏ ਜਾਣ ਮਗਰੋਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ ਆਇਆ ਹੈ । ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਉਪਰ ਦੋਸ਼ ਲਗਾਉਂਦੀ ਹੈ ਕਿ ਕਿਸਾਨ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਨਹੀਂ ਕਰਦੇ, ਇਸ ਦੇ ਬਾਵਜੂਦ ਕਿਸਾਨ ਸ਼ੁਭਕਰਨ ਸਿੰਘ ਨੂੰ ਗੋਲ਼ੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ । ਹੁਣ ਸ਼ਾਂਤੀਪੂਰਵਕ ਆਪਣੀ ਗੱਲ ਦੇਸ਼ ਸਾਹਮਣੇ ਰੱਖਣ ਜਾ ਰਹੇ ਕਿਸਾਨ ਆਗੂ ਡੱਲੇਵਾਲ ਨੂੰ ਰਾਤ ਢਾਈ ਵਜੇ ਹਿਰਾਸਤ `ਚ ਲੈ ਲਿਆ ਹੈ । ਉਨ੍ਹਾਂ ਕਿਹਾ ਕਿ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਜਬਰਨ ਹਿਰਾਸਤ `ਚ ਲੈਣਾ ਠੀਕ ਨਹੀਂ ਹੈ । ਜੇ ਕਿਸਾਨ ਆਗੂ ਨੂੰ ਜਲਦ ਨਾ ਛੱਡਿਆ ਗਿਆ ਤਾਂ ਨਤੀਜੇ ਭਿਆਨਕ ਹੋਣਗੇ । ਉਨ੍ਹਾਂ ਕਿਹਾ ਕਿ ਅਜਿਹਾ ਯੋਜਨਾਬੱਧ ਢੰਗ ਤਹਿਤ ਕੀਤਾ ਗਿਆ ਹੈ। ਪੰਧੇਰ ਨੇ ਕੇਂਦਰ ਦੀ ਮੋਦੀ ਸਰਕਾਰ `ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.