ਫਤਹਿਪੁਰ `ਚ ਕਿਸਾਨ ਦੀ ਧੌਣ ਵੱਢ ਕੇ ਕੀਤਾ ਕਤਲ ਬਾਂਦਾ, 15 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਫਤਹਿਪੁਰ ਜਿਲੇ ਵਿਚ ਮੰਗਲਵਾਰ ਰਾਤ ਅਣਪਛਾਤੇ ਹਮਲਾਵਰਾਂ ਨੇ ਇਕ ਕਿਸਾਨ ਦੀ ਧੌਣ ਵੱਢ ਕੇ ਕਤਲ ਕਰ ਦਿੱਤਾ। ਖੇਤ `ਚੋਂ ਮਿਲੀ ਲਾਸ਼ ਪੁਲਸ ਅਨੁਸਾਰ ਅਸੋਥਰ ਥਾਣੇ ਦੇ ਇਲਾਕੇ ਵਿਚਲੇ ਪਿੰਡ ਟੀਕਰ ਸਥਿਤ ਇਕ ਖੇਤ `ਚੋਂ ਬੁੱਧਵਾਰ ਸਵੇਰੇ ਕਿਸਾਨ ਦੀ ਲਾਸ਼ ਬਰਾਮਦ ਕੀਤੀ ਗਈ। ਫਤਹਿਪੁਰ ਦੇ ਪੁਲਸ ਕਪਤਾਨ (ਐੱਸ. ਪੀ.) ਅਨੂਪ ਕੁਮਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਮੇਰ ਸਿੰਘ (50) ਵਜੋਂ ਹੋਈ ਹੈ। ਉਸ ਦੀ ਲਾਸ਼ ਅਰਹਰ ਦੇ ਖੇਤ `ਚੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸੁਮੇਰ ਸਿੰਘ ਰੋਜ਼ਾਨਾ ਵਾਂਗ ਮੰਗਲਵਾਰ ਰਾਤ ਆਪਣੇ ਖੇਤ ਵਿਚ ਲੱਗੇ ਟਿਊਬਵੈੱਲ `ਤੇ ਸੌਣ ਗਿਆ ਸੀ। ਜਦੋਂ ਬੁੱਧਵਾਰ ਸਵੇਰੇ ਉਹ ਘਰ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕੀਤੀ ਅਤੇ ਖੇਤ ਵਿਚ ਉਸ ਦੀ ਲਾਸ਼ ਪਈ ਹੋਈ ਮਿਲੀ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ । ਕੀ ਦੱਸਿਆ ਐਸ. ਪੀ. ਨੇ ਐੱਸ. ਪੀ. ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਭਾਬੀ ਸ਼ੀਨੂੰ ਸਿੰਘ ਨੇ ਦੱਸਿਆ ਕਿ ਸੁਮੇਰ ਸਿੰਘ ਦਾ ਇਕ ਹੱਥ ਟੁੱਟਾ ਹੋਇਆ ਸੀ, ਜਿਸ `ਤੇ ਪਲਾਸਟਰ ਚੜ੍ਹਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ।
