
ਟਰਾਲੀ ਚੋਰੀ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਘੇਰਿਆ ਡੀ. ਐਸ. ਪੀ. ਦਫਤਰ
- by Jasbeer Singh
- September 22, 2025

ਟਰਾਲੀ ਚੋਰੀ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਘੇਰਿਆ ਡੀ. ਐਸ. ਪੀ. ਦਫਤਰ -ਕਿਸਾਨਾ ਤੇ ਡੀ. ਐਸ. ਪੀ. ਵਲੋਂ ਇੱਕ ਦੂਜੇ ਤੇ ਧੱਕਾ ਮੁੱਕੀ ਅਤੇ ਦੁਰਵਿਹਾਰ ਦੇ ਲਗਾਏ ਦੋਸ -ਕਿਸਾਨਾ ਤੇ ਪੁਲਸ ਪ੍ਰਸਾਸਨ ਨਾਲ ਐਸ. ਪੀ. ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਸਹੀ ਕਾਰਵਾਈ ਦਾ ਦਿੱਤਾ ਭਰੋਸਾ ਕਿਸਾਨਾਂ ਵਲੋਂ ਕਾਰਵਾਈ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਨਾਭਾ, 22 ਸਤੰਬਰ 2025 : ਨਾਭਾ ਵਿੱਚ ਕਿਸਾਨ ਅਤੇ ਪੁਲਸ ਹੋਈ ਆਹਮੋ-ਸਾਹਮਣੇ ਨਾਭਾ ਦੀ ਡੀ. ਐਸ. ਪੀ. ਮਨਦੀਪ ਕੌਰ ਨੇ ਦੋਸ਼ ਲਗਾਏ ਕਿ ਕਿਸਾਨਾਂ ਨੇ ਮੇਰੇ ਨਾਲ ਧੁੱਕਾ-ਮੁੱਕੀ ਕੀਤੀ ਤੇ ਮੇਰਾ ਜੂੜਾ ਵੀ ਪੱਟਿਆ, ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਡੀ. ਐਸ. ਪੀ. ਸਾਡੇ ਤੇ ਚੜਾਉਣ ਲੱਗੀ ਸੀ। ਗੱਡੀ ਜਿਸਨੂੰ ਲੈਣ ਕੇ ਸਥਿਤੀ ਹੋਈ ਤਨਾਵਪੂਰਨ ਹੋ ਗਈ ਬੀਤੇ ਦਿਨ ਹੋਈਆਂ ਟਰਾਲੀਆਂ ਚੋਰੀਆਂ ਨੂੰ ਲੈ ਕੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੀ ਗ੍ਰਿਫਤਾਰੀ ਨੂੰ ਲੈ ਕੇ ਡੀ. ਐਸ. ਪੀ. ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀ। ਇਸ ਰੋਸ ਪ੍ਰਦਰਸ਼ਨ ਵਿੱਚ ਚਾਰ ਯੂਨੀਅਨ ਸ਼ਾਮਲ ਸਨ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਆਜ਼ਾਦ, ਭਾਰਤੀ ਕਿਸਾਨ ਯੂਨੀਅਨ , ਅਤੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕਰ ਰਹੇ ਸੀ ਕਿ ਜੋ ਸ਼ੰਭੂ ਬਾਰਡਰ ਤੋਂ ਟਰਾਲੀਆਂ ਚੋਰੀਆਂ ਹੋਈਆਂ ਹਨ ਉਸ ਵਿੱਚ ਸਿੱਧਾ ਤੇ ਸਿੱਧਾ ਪੰਕਜ ਪੱਪੂ ਦਾ ਹੱਥ ਸੀ, ਜਿਨ੍ਹਾਂ ਨੇ ਟਰਾਲੀਆਂ ਆਪਣੇ ਪਲਾਟ ਵਿੱਚ ਰਫਾ ਦਫਾ ਕਰ ਦਿੱਤੀਆਂ ਸਨ। ਕਿਸਾਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਪੁਲਸ ਨੇ ਹਲਕੀਆਂ ਧਾਰਾਵਾਂ ਲਗਾ ਕੇ ਉਸ ਨੂੰ ਜਮਾਨਤ ਦਵਾ ਦਿੱਤੀ ਅਤੇ ਹੁਣ ਲਗਾਤਾਰ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਸੀ ਜਦੋਂ ਡੀ. ਐਸ. ਪੀ. ਮੈਡਮ ਮਨਦੀਪ ਕੌਰ ਆਪਣੇ ਦਫਤਰ ਤੋਂ ਬਾਹਰ ਨਿਕਲਣ ਲੱਗੀ ਤਾਂ ਕਿਸਾਨਾਂ ਅਤੇ ਡੀ. ਐਸ. ਪੀ. ਦਰਮਿਆਨ ਕਹਾ ਸੁਣੀ ਹੋ ਗਈ। ਇਸ ਮੌਕੇ ਨਾਭਾ ਦੇ ਡੀ. ਐਸ. ਪੀ. ਮਨਦੀਪ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਮੈਂ ਇਹਨਾਂ ਨੂੰ ਧਰਨੇ ਤੋਂ ਬਿਲਕੁਲ ਵੀ ਨਹੀਂ ਰੋਕਿਆ ਅਤੇ ਇਹ ਧਰਨਾ ਦੇ ਰਹੇ ਸੀ ਅਤੇ ਮੈਂ ਇਹਨਾਂ ਨਾਲ ਗੱਲਬਾਤ ਕਰਨ ਆਈ ਸੀ ਅਤੇ ਮੈਂ ਜਦੋਂ ਗੱਡੀ ਲੈ ਕੇ ਜਰੂਰੀ ਕੰਮ ਲਈ ਜਾਣ ਲੱਗੀ ਤਾਂ ਇਹਨਾਂ ਨੇ ਮੇਰੀ ਗੱਡੀ ਰੋਕ ਕੇ ਅਤੇ ਮੇਰੇ ਨਾਲ ਖਿਚਾ ਧੂਹ ਕੀਤੀ ਅਤੇ ਮੇਰੀ ਵਰਦੀ ਨੂੰ ਹੱਥ ਪਾਇਆ ਅਤੇ ਮੇਰਾ ਜੂੜਾ ਵੀ ਪੱਟ ਦਿੱਤਾ।ਇਹਨਾਂ ਨੇ ਬਹੁਤ ਹੀ ਬੁਰੀ ਤਰੀਕੇ ਨਾਲ ਬਦਤਮੀਜ਼ੀ ਕੀਤੀ ਜੋ ਕਿ ਬਹੁਤ ਮਾੜੀ ਗੱਲ ਹੈ। ਮੈਂ ਇਹਨਾਂ ਤੇ ਕਾਰਵਾਈ ਕਰਾਂਗੀ ।ਇਸ ਮੌਕੇ ਕਿਸਾਨ ਆਗੂ ਗਮਦੂਰ ਸਿੰਘ ਬਲਾਕ ਪ੍ਰਧਾਨ ਕ੍ਰਾਂਤੀਕਾਰੀ ਯੂਨੀਅਨ, ਜਰਨੈਲ ਸਿੰਘ ਕਾਲੇਕੇ ਸੂਬਾ ਪ੍ਰੈਸ ਸਕੱਤਰ , ਮਨਜੀਤ ਸਿੰਘ, ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਧੰਨਾ ਸਿੰਘ ਭਟੇੜੀ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਤਾਂ ਸ਼ਾਂਤਮਈ ਧਰਨਾ ਦੇ ਰਹੇ ਸੀ ਅਤੇ ਅਸੀਂ ਇਨਸਾਫ ਦੀ ਮੰਗ ਕਰ ਰਹੇ ਸੀ ਪਰ ਡੀ. ਐਸ. ਪੀ. ਵੱਲੋਂ ਸਾਡੇ ਨਾਲ ਬਦਤਮੀਜੀ ਕੀਤੀ ਤੇ ਸਾਡੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ, ਸਾਡੇ ਕੱਪੜੇ ਪਾੜ ਦਿੱਤੇ ਅਸੀਂ ਉਨ੍ਹਾਂ ਦੀ ਗੱਡੀ ਨਿਕਲਣ ਨਹੀਂ ਦਿੰਦੇ ਜਦੋਂ ਤੱਕ ਸਾਡੀ ਗੱਲ ਨਹੀਂ ਸੁਣ ਲੈਂਦੀ । ਇਸ ਉਪਰੰਤ ਐਸ. ਪੀ. (ਸਪੈਸ਼ਲ) ਜਸਵੀਰ ਸਿੰਘ ਮੌਕੇ ਤੇ ਪਹੁੰਚੇ। ਇਸ ਤੋਂ ਬਾਅਦ ਕਿਸਾਨਾਂ ਦੇ ਵਫਦ ਨਾਲ ਪੁਲਸ ਪ੍ਰਸਾਨ ਵਲੋਂ ਦੋ ਮੀਟਿੰਗ ਕੀਤੀਆ ਗਈਆਂ।ਇਸ ਉਪਰੰਤ ਵਫ਼ਦ ਦੇ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਨੇ ਕਿਹਾ ਕਿ ਪੁਲਸ ਤੇ ਕਿਸਾਨਾਂ ਦਾ ਵਿਵਾਦ ਨਿਬੜ ਗਿਆ ਹੈ ਤੇ ਪੁਲਸ ਪ੍ਰਸਾਸਨ ਨੇ ਸਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਪੰਕਜ ਪੱਪੂ ਤੇ ਜਦ ਤੱਕ ਦੂਜੀ ਐਫ. ਆਈ. ਆਰ. ਨਹੀਂ ਹੁੰਦੀ ਧਰਨਾ ਜਾਰੀ ਰਹੇਗਾ। ਦੂਜੇ ਪਾਸੇ ਐਸ. ਪੀ. ਜਸਵੀਰ ਸਿੰਘ ਨੇ ਦੱਸਿਆ ਕਿ ਜ਼ੋ ਘਟਨਾ ਹੋਈ ਹੈ ਉਹ ਜਾਂਚ ਦਾ ਵਿਸ਼ਾ ਹੈ। ਕਿਸਾਨਾਂ ਵਲੋਂ ਦਰਖਾਸਤ ਦਿੱਤੀ ਗਈ ਹੈ ਉਸ ਦੀ ਪੜਤਾਲ ਕਰਕੇ ਜ਼ੋ ਦੋਸ਼ੀ ਹੋਣਗੇ ਉਨਾਂ ਉੱਪਰ ਕਾਰਵਾਈ ਕੀਤੀ ਜਾਵੇਗੀ।