

ਭਾਰਤੀ ਕਿਸਾਨੀ ਯੂਨੀਅਨ ਏਕਤਾ ਸਿੱਧੂਪੁਰ ਅਤੇ ਇੰਡੀਅਨ ਫਾਰਮਰ ਐਸੋਸੀਏਸ਼ਨ ਪਟਿਆਲਾ ਯੂਨਿਟ ਜਥੇਬੰਦੀ ਆਗੂਆਂ ਵੱਲੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਪਿੰਡ ਬਸੰਤਪੁਰਾ ਤੇ ਮਦਨਪੁਰ ਚਲਹੇੜੀ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਹੱਥਾਂ ਵਿੱਚ ਕਿਸਾਨੀ ਝੰਡੀਆਂ ਫੜ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜੋਰਾ ਸਿੰਘ, ਪੋ੍ਸੈਸ ਸਕੱਤਰ ਜਸਵੀਰ ਸਿੰਘ ਚੰਦੂਆ, ਮੀਤ ਪ੍ਰਧਾਨ ਦਲਜੀਤ ਸਿੰਘ ਚਮਾਰੂ, ਹਰਪ੍ਰਰੀਤ ਸਿੰਘ ਮਦਨਪੁਰ ਸ਼ਮਸ਼ੇਰ ਸਿੰਘ ਰਾਜਪੁਰਾ, ਮੋਹਨ ਸਿੰਘ ਉਰਦਨ, ਦਾਰਾ ਸਿੰਘ ਚੱਕ, ਸਤਪਾਲ ਸਿੰਘ, ਜਗਤਾਰ ਸਿੰਘ ਮਹਿਮਦਪੁਰ, ਇੰਡੀਅਨ ਫਾਰਮਰ ਐਸੋਸੀਏਸ਼ਨ ਪਟਿਆਲਾ ਯੂਨਿਟ ਦੇ ਗੋਵਿੰਦਰ ਸਿੰਘ ਸਰਵਾਰਾ ਤੇ ਨੱਥਾ ਸਿੰਘ ਨੀਲਪੁਰ ਆਦਿ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਕੀਤੀਆਂ ਗਈਆਂ ਵਾਅਦਾਖ਼ਿਲਾਫ਼ੀਆਂ ਕਾਰਨ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਨੂੰ ਕੂਚ ਕਰਨ ਤੋਂ ਪਹਿਲਾਂ ਸ਼ੰਭੂ ਬਾਰਡਰ ਹਰਿਆਣਾ ਵਿਖੇ ਰੋਕੇ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਰੋਸ ਮੁਜ਼ਾਹਰਾ ਚੱਲ ਰਿਹਾ ਹੈ। ਉਨਾਂ੍ਹ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਦੋਵੇਂ ਫੋਰਮਾਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਭਾਜਪਾ ਉਮੀਦਵਾਰਾਂ ਦਾ ਲੋਕ ਸਭਾ ਚੋਣਾਂ ਤੱਕ ਹਰ ਥਾਂ 'ਤੇ ਵਿਰੋਧ ਜਾਰੀ ਰਹੇਗਾ।