July 6, 2024 01:04:00
post

Jasbeer Singh

(Chief Editor)

Patiala News

ਕਰਨ ਗੜ੍ਹੀ ਨੇ ਤੀਜਾ ਗਿੰਨੀਜ਼ ਵਰਲਡ ਰਿਕਾਰਡ ਬਣਾਇਆ

post-img

ਇੱਥੋਂ ਨੇੜਲੇ ਪਿੰਡ ਗੜੀ ਦੇ ਨੌਜਵਾਨ ਹਰਜਿੰਦਰ ਸਿੰਘ ਉਰਫ਼ ਕਰਨ ਗੜ੍ਹੀ (30) ਪੁੱਤਰ ਜੋਗਾ ਸਿੰਘ ਨੇ ਗਿੰਨੀਜ਼ ਵਰਲਡ ਰਿਕਾਰਡ ਬੁੱਕ ਵਿਚ ਤੀਜੀ ਵਾਰ ਆਪਣਾ ਨਾਮ ਦਰਜ ਕਰਵਾ ਕੇ ਰਾਜਪੁਰਾ ਸ਼ਹਿਰ, ਪਿੰਡ ਗੜ੍ਹੀ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਪੁਰਾ ਵਿਚ ਫਿਟਨੈੱਸ ਬੁਆਏ ਦੇ ਨਾਮ ਨਾਲ ਮਸ਼ਹੂਰ ਕਰਨ ਗੜੀ ਨੇ ਆਪਣੀ ਪਿੱਠ ਉਪਰ 27 ਕਿਲੋ ਵਜ਼ਨ ਰੱਖ ਕੇ ਸਪੇਨ ਦੇ ਵਸਨੀਕ ਅਲੈਜੇਂਡਰੋ ਸੋਲਰ ਤਾਰੀ ਦਾ ਰਿਕਾਰਡ ਤੋੜਿਆ ਹੈ। ਸੋਲਰ ਤਾਰੀ ਨੇ 306 ਪੁਸ਼ ਅੱਪ ਲਾਏ ਸਨ। ਕਰਨ ਗੜੀ ਨੇ 503 ਪੁਸ਼ਅੱਪ ਲਾ ਕੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਇਸ ਤੋਂ ਪਹਿਲਾਂ 25 ਜੂਨ, 2021 ਨੂੰ ਕਰਨ ਗੜ੍ਹੀ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਵਿੱਚ ਵੀ ਆਪਣਾ ਨਾਮ ਦਰਜ ਕਰਵਾ ਚੁੱਕਾ ਹੈ। ਇਸ ਰਿਕਾਰਡ ਅਨੁਸਾਰ ਕਰਨ ਗੜ੍ਹੀ ਨੇ ਕੇਵਲ ਚਾਰ ਉਂਗਲਾਂ ਦੀ ਮਦਦ ਨਾਲ 30 ਸਕਿੰਟ ਵਿਚ 35 ਪੁੱਸ਼ਅੱਪ ਲਗਾਏ ਹਨ। 11 ਮਈ 2022 ਇਕ ਬਾਂਹ ’ਤੇ 30 ਸਕਿੰਟ ਵਿਚ 48 ਪੁਸ਼ਅੱਪ ਲਗਾ ਕੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਗੜ੍ਹੀ ਨੇ ਆਪਣਾ ਨਾਮ ਦਰਜ ਕਰਵਾਇਆ ਹੈ। ਜ਼ਿਕਰਯੋਗ ਹੈ ਕਿ 7 ਸਤੰਬਰ 2022 ਨੂੰ ਗੜ੍ਹਾਂ ਨੇ ਹੱਥ ਦੀਆਂ ਉਂਗਲਾਂ ’ਤੇ ਇਕ ਘੰਟੇ ਵਿਚ 570 ਪੁਸ਼ਅੱਪ ਲਗਾ ਕੇ ਅਤੇ 1 ਜੂਨ 2023 ਨੂੰ 10 ਕਿਲੋ ਵਜ਼ਨ ਪਿੱਠ ’ਤੇ ਰੱਖ ਕੇ ਉਂਗਲਾਂ ਦੀ ਮਦਦ ਨਾਲ ਇਕ ਘੰਟੇ ਵਿਚ 679 ਪੁਸ਼ਅੱਪ ਗੱਲਾਂ ਕੇ ਗਿੰਨੀਜ਼ ਵਰਲਡ ਆਫ ਰਿਕਾਰਡ ਵਿੱਚ ਦੋ ਵਾਰ ਆਪਣਾ ਨਾਮ ਦਰਜ ਕਰਵਾ ਚੁੱਕਾ ਹੈ।

Related Post