
ਟਰਾਲੀ ਚੋਰੀ ਮਾਮਲੇ ਸਬੰਧੀ ਕਿਸਾਨਾਂ ਵਪਾਰੀਆਂ ਅਤੇ ਕੌਂਸਲਰਾਂ ਲਗਾਇਆ ਵਿਸ਼ਾਲ ਧਰਨਾ
- by Jasbeer Singh
- September 3, 2025

ਟਰਾਲੀ ਚੋਰੀ ਮਾਮਲੇ ਸਬੰਧੀ ਕਿਸਾਨਾਂ ਵਪਾਰੀਆਂ ਅਤੇ ਕੌਂਸਲਰਾਂ ਲਗਾਇਆ ਵਿਸ਼ਾਲ ਧਰਨਾ ਪੰਕਜ ਪੱਪੂ ਦੀ ਜਲਦ ਗ੍ਰਿਫਤਾਰੀ ਦੀ ਕੀਤੀ ਗਈ ਮੰਗ ਐਸ. ਐਚ. ਓ. ਕੋਤਵਾਲੀ ਸਰਬਜੀਤ ਸਿੰਘ ਚੀਮਾ ਨੂੰ ਸੌਂਪਿਆ ਮੰਗ ਪੱਤਰ- ਨਾਭਾ 3 ਸਤੰਬਰ 2025 : ਨਾਭਾ ਵਿਖੇ ਪਿਛਲੇ ਦਿਨਾਂ ਤੋਂ ਚੱਲ ਰਹੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਤੇ ਸ਼ੰਭੂ ਬਾਰਡਰ ਤੋਂ ਚੋਰੀ ਕੀਤੀ ਟਰਾਲੀਆਂ ਦੇ ਮਾਮਲੇ ਨੂੰ ਲੈ ਕੇ ਨਾਭਾ ਵਿਖੇ ਬੋੜਾ ਗੇਟ ਵਿੱਚ ਕਿਸਾਨਾਂ-ਵਪਾਰੀਆਂ ਤੇ ਕੁਝ ਕੌਂਸਲਰਾਂ ਤੇ ਉਹਨਾਂ ਦੇ ਪਤੀਆਂ ਵੱਲੋਂ ਰੋਸ ਧਰਨਾ ਲਾਇਆ ਗਿਆ।।ਇਸ ਮੌਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਪੰਕਜ ਪੱਪੂ ਨੂੰ ਜਲਦ ਤੋਂ ਜਲਦ ਗਿਰਫਤਾਰ ਕੀਤਾ ਜਾਵੇ ਕਿਉਂਕਿ ਇਹਨਾਂ ਟਰਾਲੀਆਂ ਨੂੰ ਲੈ ਕੇ ਆਣ ਵਿੱਚ ਨਗਰ ਕੌਂਸਲ ਦੇ ਟਰੈਕਟਰਾਂ ਦੇ ਵਰਤੋਂ ਕੀਤੀ ਗਈ ਹੈ ਜੋ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋ ਹੈ ਉਸ ਨੂੰ ਵੀ ਨਾਮਜਦ ਕੀਤਾ ਜਾਵੇ। ਟਰਾਲੀਆਂ ਕਿੱਥੇ ਕੱਟ ਵੱਢ ਕੀਤੀਆਂ ਤੇ ਕਿੱਥੇ ਵੇਚੀਆਂ ਗਈਆਂ ਦੀ ਜਾਂਚ ਕੀਤੀ ਜਾਵੇੇ ਧਰਨਾਕਾਰੀਆਂ ਨੇ ਆਖਿਆ ਕਿ ਇਸ ਦੇ ਨਾਲ ਹੀ ਉਹ ਟਰਾਲੀਆਂ ਕਿੱਥੇ ਕੱਟ ਵੱਢ ਕੀਤੀਆਂ ਤੇ ਕਿੱਥੇ ਵੇਚੀਆਂ ਗਈਆਂ ਇਸ ਸਬੰਧੀ ਵੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਸਾਨੂੰ ਜਲਦੀ ਤੋ ਜਲਦੀ ਇਨਸਾਫ਼ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ, ਜਿਸ ਦੀ ਜਿੰਮੇਦਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਧਰਨੇ ਵਿਚ ਕਿਸ ਕਿਸ ਨੇ ਕੀਤੀ ਸ਼ਮੂਲੀਅਤ ਇਸ ਮੌਕੇ ਗੁਰਸੇਵਕ ਸਿੰਘ ਗੋਲੂ, ਕਿਸਾਨ ਆਗੂ ਗਮਦੂਰ ਸਿੰਘ, ਚਮਕੋਰ ਸਿੰਘ,ਜੀ ਐਸ ਭੱਟੀ, ਮੰਨਟੂ ਪਾਹੂਜਾ,ਸੰਜੇ ਮੱਘੋ, ਦੀਪਕ ਨਾਗਪਾਲ, ਜਤਿੰਦਰ ਜੱਤੀ, ਬਲਤੇਜ ਸਿੰਘ ਖੋਖ, ਸੰਦੀਪ ਹਿੰਦ ਕੰਬਾਈਨ, ਰਾਜੇਸ਼ ਢੀਂਗਰਾ, ਹਰਵਿੰਦਰ ਸਿੰਘ ਹਰੀ, ਜੋਗੀ ਗਰੇਵਾਲ, ਸੰਦੀਪ ਬਾਲੀ, ਸੰਦੀਪ ਗਰਗ,ਪਰਮਜੀਤ ਸਿੰਘ ਖੱਟੜਾ, ਰਵਿੰਦਰ ਸ਼ਰਮਾ ਬਿੱਟੂ, ਨਰੇਸ਼ ਗਰਗ, ਰਜਿੰਦਰ ਮਹਿਮੀ, ਗੁਰਦੀਪ ਸਿੰਘ ਖ਼ਾਲਸਾ, ਮੋਹਿਤ ਸੂਦ ਬੰਤੀ,ਫੋਕਲ ਪੁਆਇੰਟ ਐਸੋਸੀਏਸ਼ਨ , ਹੈਰੀ, ਗੁਰਦਿਆਲ ਸਿੰਘ ਬਿੱਲੂ ਤੋਂ ਇਲਾਵਾ ਕਿਸਾਨ ਤੇ ਸ਼ਹਿਰ ਵਾਸੀ ਮੋਜੂਦ ਰਹੇ।