go to login
post

Jasbeer Singh

(Chief Editor)

National

ਤਿਰੂਪਤੀ ਤਿਰੁਮਾਲਾ ਮੰਦਰ ‘ਚ ਮਿਲਣ ਵਾਲੇ ਲੱਡੂਆਂ ਵਿਚ ਚਰਬੀ ਅਤੇ ਬੀਫ ਦੀ ਹੋਈ ਪੁਸ਼ਟੀ

post-img

ਤਿਰੂਪਤੀ ਤਿਰੁਮਾਲਾ ਮੰਦਰ ‘ਚ ਮਿਲਣ ਵਾਲੇ ਲੱਡੂਆਂ ਵਿਚ ਚਰਬੀ ਅਤੇ ਬੀਫ ਦੀ ਹੋਈ ਪੁਸ਼ਟੀ ਤਾਮਿਲਨਾਡੂ : ਭਾਰਤ ਦੇ ਪ੍ਰਸਿੱਧ ਮੰਦਰਾਂ ਵਿਚੋਂ ਮੰਦਰ ਤਿਰੂਪਤੀ ਤਿਰੁਮਾਲਾ ਮੰਦਰ ‘ਚ ਮਿਲਣ ਵਾਲੇ ਲੱਡੂਆਂ ਵਿਚ ਨੈਸ਼ਨਲ ਡੇਅਰੀ ਵਿਕਾਸ ਬੋਰਡ ਨੇ ਚਰਬੀ ਅਤੇ ਬੀਫ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਨੈਸ਼ਨਲ ਡੇਅਰੀ ਵਿਕਾਸ ਬੋਰਡ ਦੀ ਰਿਪੋਰਟ ‘ਚ ਸਨਸਨੀਖੇਜ਼ ਖੁਲਾਸੇ ਹੋਏ ਹਨ। ਬੋਰਡ ਦੀ ਰਿਪੋਰਟ ਮੁਤਾਬਕ ਤਿਰੂਪਤੀ ਮੰਦਰ ਦੇ ਲੱਡੂ ਬਣਾਉਣ ਵਿਚ ਮੱਛੀ ਦਾ ਤੇਲ, ਬੀਫ ਅਤੇ ਚਰਬੀ ਦੀ ਵਰਤੋਂ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲੱਡੂ ਨਾ ਸਿਰਫ਼ ਸ਼ਰਧਾਲੂਆਂ ਵਿੱਚ ਪ੍ਰਸਾਦ ਵਜੋਂ ਵੰਡੇ ਗਏ, ਸਗੋਂ ਇਹ ਲੱਡੂ ਪ੍ਰਸਾਦ ਵਜੋਂ ਭਗਵਾਨ ਨੂੰ ਵੀ ਭੇਟ ਕੀਤੇ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੀ ਰਿਪੋਰਟ ਵਿੱਚ ਤਿਰੂਪਤੀ ਮੰਦਰ ਦੇ ਲੱਡੂ ਅਤੇ ਅੰਨਦਾਨਮ ਦੇ ਨਮੂਨਿਆਂ ਦੀ ਜਾਂਚ ਵਿੱਚ ਸਨਸਨੀਖੇਜ਼ ਖੁਲਾਸੇ ਹੋਏ ਹਨ। ਦੂਜੇ ਪਾਸੇ ਆਂਧਰਾ ਪ੍ਰਦੇਸ਼ ‘ਚ ਤਿਰੂਪਤੀ ਮੰਦਰ ‘ਚ ਪ੍ਰਸ਼ਾਦ ਦੇ ਰੂਪ ‘ਚ ਲੱਡੂ ਦਿੱਤੇ ਜਾਣ ਨੂੰ ਲੈ ਕੇ ਸਿਆਸੀ ਤੂਫਾਨ ਖੜ੍ਹਾ ਹੋ ਗਿਆ ਹੈ। ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਵਾਈਐਸ ਜਗਨ ਮੋਹਨ ਰੈਡੀ ਨੂੰ ਘੇਰਿਆ ਅਤੇ ਦੋਸ਼ ਲਾਇਆ ਕਿ ਪਿਛਲੀ ਵਾਈਐਸਆਰਸੀਪੀ ਸਰਕਾਰ ਨੇ ਤਿਰੁਮਾਲਾ ਵਿੱਚ ਤਿਰੂਪਤੀ ਲੱਡੂ ਪ੍ਰਸਾਦਮ ਤਿਆਰ ਕਰਨ ਲਈ ਘਿਓ ਦੀ ਬਜਾਏ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਸੀ।

Related Post