ਹਨੇਰੀ ਕਾਰਨ ਪਿਓ-ਧੀ `ਤੇ ਰੁੱਖ ਡਿੱਗਣ ਕਾਰਨ ਹੋਈ ਦੋਵਾਂ ਦੀ ਮੌਤ
ਜਲੰਧਰ, 29 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਬੀਤੇ ਦਿਨੀਂ ਸਵੇਰ ਵੇਲੇ ਚੱਲੀ ਤੇਜ ਹਨੇਰੀ ਦੇ ਕਾਰਨ ਡਿੱਗੇ ਰੁੱਖ ਹੇਠਾਂ ਆਉਣ ਕਾਰਨ ਪਿਤਾ-ਪੁੱਤਰੀ ਦੀ ਮੌਤ (Death) ਹੋ ਗਈ ਹੈ ।
ਰੁੱਖ ਡਿੱਗਣ ਕਾਰਨ ਨੁਕਸਾਨਿਆ ਗਿਆ ਬੁਰੀ ਤਰ੍ਹਾਂ ਮੋਟਰਸਾਈਕਲ
ਐਤਵਾਰ ਸਵੇਰੇ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਚੱਲੀ ਤੇਜ਼ ਹਨੇਰੀ (Strong wind) ਕਾਰਨ ਰੁੱਖ ਡਿੱਗਣ ਨਾਲ ਪਿਓ-ਧੀ ਦੀ ਮੌਤ ਹੋ ਗਈ । ਉਨ੍ਹਾਂ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ । ਇਹ ਦਰਦਨਾਕ ਹਾਦਸਾ ਕਮਿਸ਼ਨਰੇਟ ਪੁਲਸ ਜਲੰਧਰ ਦੇ ਥਾਣਾ ਸਦਰ ਅਧੀਨ ਆਉਂਦੇ ਇਲਾਕੇ ਜਮਸ਼ੋਰ-ਭੋਡੇ ਸਪਰਾਏ ਰੋਡ `ਤੇ ਵਾਪਰਿਆ ।
ਕੌਣ ਹਨ ਦੋਵੇਂ ਪਿਤਾ-ਪੁੱਤਰੀ
ਜਾਣਕਾਰੀ ਮੁਤਾਬਕ ਪਿੰਡ ਭੋਡੇ ਸਪਰਾਏ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਵਾਲਾ ਰਹਿਣ ਵਾਲਾ ਕਸ਼ਮੀਰ ਲਾਲ ਉਰਫ਼ ਬਿੱਲਾ (40), ਜੋ ਮੂਲ ਤੌਰ `ਤੇ ਪਿੰਡ ਉੱਗੀ-ਚਿੱਟੀ ਦਾ ਹੈ, ਆਪਣੀ 12 ਸਾਲਾ ਧੀ ਸੋਨਾਲੀ ਨਾਲ ਕਿਸੇ ਕੰਮ ਲਈ ਮੋਟਰਸਾਈਕਲ `ਤੇ ਜਾ ਰਿਹਾ ਸੀ ਕਿ ਅਚਾਨਕ ਚੱਲੀ ਤੇਜ਼ ਹਨੇਰੀ ਕਾਰਨ ਭੋਡੇ ਸਪਰਾਏ ਪਿੰਡ ਵਿਚ ਹੀ ਰੋਡ `ਤੇ ਇਕ ਰੁੱਖ ਉਨ੍ਹਾਂ ਦੇ ਉੱਪਰ ਡਿੱਗ ਗਿਆ ਅਤੇ ਮੌਕੇ `ਤੇ ਹੀ ਦੋਵਾਂ ਨੇ ਦਮ ਤੋੜ ਦਿੱਤਾ । ਪਤਾ ਲੱਗਾ ਹੈ ਕਿ ਮ੍ਰਿਤਕ ਕਸ਼ਮੀਰ ਲਾਲ ਬਿੱਲਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਉਸ ਦੀ ਧੀ ਪੰਜਵੀਂ ਕਲਾਸ ਵਿਚ ਪੜ੍ਹਦੀ ਸੀ ।
