post

Admin

(Chief Editor)

National

ਨਾਬਾਲਗ ਬੱਚੀ ਨਾਲ ਜਬਰ ਜਨਾਹ ਮਾਮਲੇ ਵਿਚ ਹੋਈ ਫਾਂਸੀ ਦੀ ਸਜ਼ਾ

post-img

ਨਾਬਾਲਗ ਬੱਚੀ ਨਾਲ ਜਬਰ ਜਨਾਹ ਮਾਮਲੇ ਵਿਚ ਹੋਈ ਫਾਂਸੀ ਦੀ ਸਜ਼ਾ

ਪੂਣੇ, 29 ਜੂਨ 2026 : ਮਹਾਰਾਸ਼ਟਰ (Maharashtra) ਸਟੇਟ ਦੇ ਸ਼ਹਿਰ ਪੂਣੇ ਵਿਖੇ ਵਿਸ਼ੇਸ ਫਾਸਟ ਟੈ੍ਕ ਕੋਰਟ ਵਲੋਂ ਨਾਬਾਲਗ ਬੱਚੀ ਨਾਲ ਜਬਰ ਜਨਾਹ (Rape) ਮਾਮਲੇ ਦੇ ਦੋਸ਼ੀ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਹੈ ।

ਕੌਣ ਹੈ ਇਹ ਵਿਅਕਤੀ

ਮਹਾਰਾਸ਼ਟਰ ਦੇ ਪੁਣੇ ਜਿ਼ਲ੍ਹੇ ਵਿੱਚ 3 ਸਾਲ ਦੀ ਬੱਚੀ ਨਾਲ ਜਬਰ ਜ਼ਨਾਹ ਅਤੇ ਕਤਲ ਦੇ ਮਾਮਲੇ ਵਿੱਚ ਵਿਸ਼ੇਸ਼ ਫਾਸਟ ਟਰੈਕ ਕੋਰਟ (Special Fast Track Court) ਨੇ 65 ਸਾਲਾ ਦੋਸ਼ੀ ਭੀਮਰਾਵ ਕਾਂਬਲੇ ਨੂੰ ਫਾਂਸੀ ਦੀ ਸਜ਼ਾ (Death penalty) ਸੁਣਾਈ ਹੈ । ਅਦਾਲਤ ਨੇ ਇਸ ਮਾਮਲੇ ਨੂੰ ਸਭ ਤੋਂ ਘਿਣਾਉਣੀ ਸ਼੍ਰੇਣੀ ਦਾ ਦੱਸਦਿਆਂ ਕਿਹਾ ਕਿ ਦੋਸ਼ੀ ਦਾ ਕਾਰਾ ਬੇਹੱਦ ਕਰੂਰ, ਅਣਮਨੁੱਖੀ ਅਤੇ ਬੇਰਹਿਮ ਸੀ । ਸੋਮਵਾਰ ਸਵੇਰੇ 11 ਵਜੇ ਸਖ਼ਤ ਸੁਰੱਖਿਆ ਵਿਚਕਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ । ਕਾਂਬਲੇ ਪੇਸ਼ੇ ਤੋਂ ਮਜ਼ਦੂਰ ਹੈ ਤੇ ਉਹ 7 ਬੱਚਿਆਂ ਦਾ ਪਿਤਾ ਅਤੇ 11 ਬੱਚਿਆਂ ਦਾ ਦਾਦਾ ਹੈ ।

ਕਦੋਂ ਵਾਪਰੀ ਸੀ ਇਹ ਘਟਨਾ

ਇਹ ਘਟਨਾ 1 ਮਈ ਨੂੰ ਪੂਣੇ ਜਿ਼ਲ੍ਹੇ ਦੇ ਪਿੰਡ ਨਸਰਾਪੁਰ ਵਿੱਚ ਵਾਪਰੀ ਸੀ । ਬੱਚੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੀ ਨਾਨੀ ਦੇ ਘਰ ਆਈ ਹੋਈ ਸੀ । ਦੁਪਹਿਰ 3 ਤੋਂ 4 ਵਜੇ ਦੇ ਵਿਚਕਾਰ ਕਾਂਬਲੇ ਨੇ ਉਸਨੂੰ ਖਾਣ-ਪੀਣ ਦੀਆਂ ਚੀਜ਼ਾਂ ਅਤੇ ਗਾਂ ਦਾ ਨਵ-ਜੰਮਿਆ ਵੱਛਾ ਦਿਖਾਉਣ ਦਾ ਲਾਲਚ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ । ਇਸ ਤੋਂ ਬਾਅਦ ਉਹ ਉਸ ਨੂੰ ਪਸ਼ੂਆਂ ਦੇ ਤਬੇਲੇ ਕੋਲ ਬਣੇ ਇੱਕ ਸ਼ੈੱਡ ਵਿੱਚ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਜਬਰ ਜ਼ਨਾਹ ਕੀਤਾ ਅਤੇ ਫਿਰ ਉਸਦਾ ਕਤਲ (Murder) ਕਰ ਦਿੱਤਾ ।

Related Post

Instagram