post

Jasbeer Singh

(Chief Editor)

Haryana News

ਫਰੀਦਾਬਾਦ ਵਿੱਚ ਪਿਤਾ ਨੇ 2 ਧੀਆਂ ਨਾਲ ਕੀਤੀ ਖੁਦਕੁਸ਼ੀ

post-img

ਫਰੀਦਾਬਾਦ ਵਿੱਚ ਪਿਤਾ ਨੇ 2 ਧੀਆਂ ਨਾਲ ਕੀਤੀ ਖੁਦਕੁਸ਼ੀ ਹਰਿਆਣਾ, 26 ਸਤੰਬਰ 2025 : ਹਰਿਆਣਾ ਸੂਬੇ ਦੇ ਫਰੀਦਾਬਾਦ ਵਿੱਚ, ਇੱਕ ਨੌਜਵਾਨ ਨੇ ਆਪਣੀਆਂ ਦੋ ਮਾਸੂਮ ਧੀਆਂ ਸਮੇਤ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੋ ਧੀਆਂ ਵਿੱਚੋਂ ਇੱਕ ਸਿਰਫ਼ ਡੇਢ ਮਹੀਨੇ ਦੀ ਸੀ, ਜਦੋਂ ਕਿ ਦੂਜੀ ਦੋ ਸਾਲ ਦੀ ਦੱਸੀ ਜਾ ਰਹੀ ਹੈ। ਕਿੰਨੇ ਵਜੇ ਵਾਪਰੀ ਘਟਨਾ ਇਹ ਘਟਨਾ ਵੀਰਵਾਰ ਰਾਤ 8:30 ਵਜੇ ਵਾਪਰੀ। ਘਟਨਾ ਸਮੇਂ, ਨੌਜਵਾਨ ਆਪਣੀਆਂ ਦੋ ਧੀਆਂ ਨਾਲ ਘਰ ਵਿੱਚ ਇਕੱਲਾ ਸੀ। ਉਸਦਾ ਪਿਤਾ ਅਤੇ ਭਰਾ ਬਾਹਰ ਗਏ ਹੋਏ ਸਨ। ਜਦੋਂ ਪਿਤਾ ਵਾਪਸ ਆਇਆ ਤਾਂ ਉਸਨੇ ਨੌਜਵਾਨ ਦੇ ਕਮਰੇ ਦਾ ਦਰਵਾਜ਼ਾ ਬੰਦ ਪਾਇਆ। ਜਦੋਂ ਉਹ ਨਹੀਂ ਖੁੱਲ੍ਹਿਆ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਪਹੁੰਚ ਕੇ ਲਾਸ਼ਾਂ ਨੂੰ ਲਿਆ ਕਬਜੇ ਵਿਚ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੈਕਟਰ 8 ਪੁਲਿਸ ਮੌਕੇ `ਤੇ ਪਹੁੰਚੀ ਅਤੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

Related Post