post

Admin

(Chief Editor)

Crime

ਮਹਿਲਕਲਾਂ ਵਿਖੇ ਪਿਓ ਨੇ ਕੀਤਾ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ

post-img

ਮਹਿਲਕਲਾਂ ਵਿਖੇ ਪਿਓ ਨੇ ਕੀਤਾ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ

ਮਹਿਲ ਕਲਾਂ, 20 ਅਗਸਤ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਅਧੀਨ ਆਉਂਦੇ ਖੇਤਰ ਮਹਿਲਕਲਾਂ ਵਿਖੇ ਇਕ ਪਿਤਾ ਵਲੋਂ ਆਪਣੀ ਹੀ ਨਾਬਾਲਗ ਧੀ ਨਾਲ ਜਬਰ ਜਨਾਹ (Rape) ਕੀਤਾ ਗਿਆ ਹੈ ।

ਸ਼ਰਾਬ ਦੇ ਨਸ਼ੇ ਵਿਚ ਬਣਾਇਆ ਪਿਤਾ ਨੇ ਬੱਚੀ ਨੂੰ ਹਵਸ ਦਾ ਸਿ਼ਕਾਰ

ਮਿਲੀ ਜਾਣਕਾਰੀ ਅਨੁਸਾਰ ਮਹਿਲ ਕਲਾਂ (Mahal Kalan) ਦਾ ਰਹਿਣ ਵਾਲਾ ਇਕ ਵਿਅਕਤੀ ਜੋ ਕਿ ਸ਼ਰਾਬ ਪੀਣ ਦਾ ਆਦੀ ਹੈ, ਨੇ 16-17 ਅਗਸਤ ਦੀ ਦਰਮਿਆਨੀ ਰਾਤ ਨੂੰ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਵਿਹੜੇ `ਚ ਸੁੱਤੇ ਪਏ ਸਨ ਤਾਂ ਨਸ਼ੇ ਦੀ ਹਾਲਤ `ਚ ਕਮਰੇ `ਚ ਸੌਂ ਰਹੀ ਆਪਣੀ 11 ਸਾਲਾ ਨਾਬਾਲਗ ਬੱਚੀ (Minor girl) ਨੂੰ ਹਵਸ ਦਾ ਸ਼ਿਕਾਰ ਬਣਾ ਲਿਆ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ

ਮਾਸੂਮ ਬੱਚੀ ਦੀਆਂ ਚੀਕਾਂ ਸੁਣ ਕੇ ਜਦੋਂ ਪਰਿਵਾਰਕ ਮੈਂਬਰ ਕਮਰੇ ਵੱਲ ਭੱਜੇ ਤਾਂ ਇਸ ਘਿਨਾਉਣੇ ਕਾਰੇ ਦਾ ਪਤਾ ਲੱਗਾ । ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ `ਤੇ ਥਾਣਾ ਮਹਿਲ ਕਲਾਂ ਦੀ ਪੁਲਸ ਨੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ (Case registered) ਕਰ ਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related Post

Instagram