post

Jasbeer Singh

(Chief Editor)

Patiala News

ਨਿਗਮ 'ਚ ਐਫ.ਐਂਡ.ਸੀ.ਸੀ ਦੀ ਮੀਟਿੰਗ, ਕਰੋੜਾਂ ਰੁਪਏ ਦੀਆਂ ਸੜਕਾਂ ਪਾਸ

post-img

ਨਿਗਮ 'ਚ ਐਫ.ਐਂਡ.ਸੀ.ਸੀ ਦੀ ਮੀਟਿੰਗ, ਕਰੋੜਾਂ ਰੁਪਏ ਦੀਆਂ ਸੜਕਾਂ ਪਾਸ - ਏਜੰਡੇ ਵਿਚ ਆਏ 46 ਮਤਿਆਂ 'ਤੇ ਵੀ ਲਾਈ ਮੋਹਰ - ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਮਿਲੇਗਾ ਪਟਿਆਲਾ, 2 ਜੁਲਾਈ : ਨਗਰ ਨਿਗਮ ਪਟਿਆਲਾ ਵਿਖੇ ਅੱਜ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿਚ ਹੋਈ ਫਾਈਨਾਂਸ ਐਂਡ ਕੰਟ੍ਰੈਕਟ ਕਮੇਟੀ ਦੀ ਮੀਟਿੰਗ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਲਈ ਏਜੰਡੇ ਵਿਚ ਆਹੇ 46 ਮਤਿਆਂ 'ਤੇ ਮੋਹਰ ਲਗਾ ਦਿੱਤੀ ਹੈ। ਐਫਐਂਡਸੀਸੀ ਵਿਚ ਵਿਸ਼ੇਸ਼ ਤੋਰ 'ਤੇ ਲਗਭਗ 20 ਕਰੋੜ ਰੁਪਏ ਸੜਕਾਂ ਲਈ ਪਾਸ ਕੀਤੇ ਹਨ, ਜਿਨਾ ਰਾਹੀ ਸ਼ਹਿਰ ਦੇ 60 ਵਾਰਡਾਂ ਵਿਚ ਸੜਕਾਂ ਬਣਨਗੀਆਂ। ਨਗਰ ਨਿਗਮ ਨੂੰ 15ਵੇ ਵਿੱਤ ਕਮਿਸ਼ਨ ਤੋਂ ਗ੍ਰਾਂਟ ਪ੍ਰਾਪਤ ਹੋਈ ਹੈ, ਜਿਸ ਰਾਹੀ ਹਰ ਵਾਰਡ ਵਿਚ ਲਗਭਗ 40-40 ਲੱਖ ਰੁਪਏ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸਦੇ ਚਲਦਿਆਂ ਹਰੇਕ ਵਾਰਡਾਂ ਵਿਚ ਸੜਕਾਂ ਨੂੰ ਬਣਵਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ 64 ਸੜਕਾਂ ਦੇ ਕੰਮ ਪਾਸ ਕੀਤੇ ਗਏ ਹਨ। ਇਸਦੇ ਨਾਲ ਹੀ ਐਫਐਂਡਸੀਸੀ ਨੇ ਨਵੇ ਆਊਟਡੋਰ ਮੀਡੀਆ ਡਿਵਾਇਸੀਸ ਤਹਿਤ ਵੀ ਨਵਾ ਮਤਾ ਪਾਸ ਕੀਤਾ ਹੈ, ਜਿਸ ਤਹਿਤ ਯੂਨੀਪੋਲ ਗੈਂਟਰੀਆਂ, ਪੋਲ ਕਿਊਸਿਕ ਨਵੇ ਲਗਾਏ ਜਾਣਗੇ। ਇਸਦੇ ਨਾਲ ਹੀ ਬਰਸਾਤਾਂ ਦੇ ਮੱਦੇਨਜਰ ਕਲੋਰੀਨੇਸ਼ਨ ਦੇ ਟੈਂਡਰ ਪਾਸ ਕੀਤੇ ਗਏ ਹਨ, ਬਿਜਲੀ ਦੀਆਂ ਤਾਰਾਂ ਨੂੰ ਸਿਫ਼ਟ ਕਰਨ ਲਈ ਮਤੇ ਪਾਸ ਹੋਏ ਹਨ। ਇਸਦੇ ਨਾਲ ਕੰਟ੍ਰੈਕਟ 'ਤੇ ਕੰਮ ਕ ਰਹੇ ਸਫਾਈ ਸੇਵਕਾਂ ਦੇ ਕੰਟ੍ਰੈਕਟ ਵਿਚ ਵੀ ਵਾਧਾ ਕੀਤਾ ਗਿਆ ਹੈ। ਐਫਐਂਡਸੀਸੀ ਨੇ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਲੲਂ ਸਰਜੀਕਲ ਇਕਯੂਪਮੈਂਟ ਖਰੀਦਣ ਲਈ ਵੀ ਮਤਾ ਪਾਸ ਕੀਤਾ ਹੈ, ਜਿਸ ਤਹਿਤ ਵੱਖ ਵੱਖ ਕੋਟੇਸ਼ਨਾਂ ਮੰਗੀਆਂ ਗਈਆਂ ਹਨ। ਐਫਐਂਡਸੀਸੀ ਨੇ ਕਈ ਟੈਂਡਰ ਰੱਦ ਕਰਕੇ ਦੁਬਾਰਾ ਲਗਾਉਣ ਦੀ ਪ੍ਰਵਾਨਗੀ ਵੀ ਦਿੱਤੀ ਹੈ। ਫਾਇਰ ਸਾਖਾ ਵਿਚ ਰਖੇ ਗਏ ਆਊਟਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ 30 ਮਾਰਚ 2026 ਤੱਕ ਵਧਾਈਆਂ ਗਈਆਂ ਹਨ, ਜਿਸ ਵਿਚ 14 ਡਰਾਈਵਰ, 40 ਫਾਇਰਮੈਨ ਅਤੇ ਹੋਰ ਵੀ ਕਰਮਚਾਰੀ ਹਨ। ਨਿਗਮ ਦੀ ਐਫਐਂਡਸੀਸੀ ਨੇ ਇਸਤੋ ਬਿਨਾ ਹੋਰ ਗੀ ਕਈ ਕੰਮਾਂ ਨੂੰ ਅੱਜ ਪਾਸ ਕਰ ਦਿੱਤਾ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ ਤੇ ਹੋਰ ਵੀ ਅਧਿਕਾਰੀ ਮੋਜੂਦ ਸਨ।

Related Post