National
0
ਫਿ਼ਲਮੀ ਅਦਾਕਾਰਾ ਜਯਾਪ੍ਰਧਾ ਨੂੰ ਅਦਾਲਤ ਨੇ ਕੀਤਾ ਚੋਣ ਜ਼ਾਬਤੇ ਦੀ ਉਲੰਘਣਾਂ ਦੇ ਮਾਮਲੇ `ਚ ਬਰੀ
- by Jasbeer Singh
- July 11, 2024
ਫਿ਼ਲਮੀ ਅਦਾਕਾਰਾ ਜਯਾਪ੍ਰਧਾ ਨੂੰ ਅਦਾਲਤ ਨੇ ਕੀਤਾ ਚੋਣ ਜ਼ਾਬਤੇ ਦੀ ਉਲੰਘਣਾਂ ਦੇ ਮਾਮਲੇ `ਚ ਬਰੀ ਰਾਮਪੁਰ : ਬਾਲੀਵੱਡੁ ਫਿ਼ਲਮੀ ਅਦਾਕਾਰਾ ਜਯਾਪ੍ਰਧਾ ਨੂੰ ਅਦਾਲਤ ਨੇ ਕੀਤਾ ਚੋਣ ਜ਼ਾਬਤੇ ਦੀ ਉਲੰਘਣਾਂ ਦੇ ਮਾਮਲੇ `ਚ ਬਰੀ ਕਰ ਦਿੱਤਾ ਹੈ।ਦੱਸਣਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਜੈਪ੍ਰਧਾ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋ ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਇਕ ਮਾਮਲਾ ਕੇਮੜੀ ਥਾਣੇ ਦਾ ਹੈ, ਜਿਸ ਨੂੰ ਵੀਡੀਓ ਸਰਵੀਲੈਂਸ ਟੀਮ ਦੇ ਇੰਚਾਰਜ ਕੁਲਦੀਪ ਭਟਨਾਗਰ ਨੇ ਦਰਜ ਕੀਤਾ ਹੈ। ਦੱਸਿਆ ਗਿਆ ਕਿ 18 ਅਪ੍ਰੈਲ 2019 ਨੂੰ ਪਿੱਪਲੀਆ ਮਿਸ਼ਰਾ ਪਿੰਡ `ਚ ਭਾਜਪਾ ਉਮੀਦਵਾਰ ਜਯਾਪ੍ਰਦਾ ਦੀ ਜਨ ਸਭਾ ਰੱਖੀ ਗਈ ਸੀ।

