post

Jasbeer Singh

(Chief Editor)

Entertainment

ਗਾਂਧੀ ਤੋਂ ਵੱਖਰੀ ਸੋਚ ਵਾਲੇ ਭਾਰਤ ਬਾਰੇ ਦੱਸਣ ਲਈ ‘ਸਵਤੰਤਰਾ ਵੀਰ ਸਾਵਰਕਰ’ ਫਿਲਮ ਬਣਾਈ: ਰਣਦੀਪ

post-img

ਬੌਲੀਵੁਡ ਫਿਲਮ ਨਿਰਮਾਤਾ ਤੇ ਅਦਾਕਾਰ ਰਣਦੀਪ ਹੁੱਡਾ ਨੇ ਆਪਣੇ ਨਿਰਦੇਸ਼ਨ ਹੇਠ ਤਿਆਰ ਫਿਲਮ ‘ਸਵਤੰਤਰਾ ਵੀਰ ਸਾਵਰਕਰ’ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਉਸ ਨੇ ਇਹ ਫਿਲਮ ਲੋਕਾਂ ਨੂੰ ਮਹਾਤਮਾ ਗਾਂਧੀ ਤੋਂ ਦੂਜੇ ਪਾਸੇ ਦੇ ਭਾਰਤ ਬਾਰੇ ਦੱਸਣ ਤੇ ਦਿਖਾਉਣ ਲਈ ਬਣਾਈ ਸੀ। ਫਿਲਮ ਦੀ ਗਲੋਬਲ ਪ੍ਰਮੋਸ਼ਨ ਦੌਰਾਨ ਰਣਦੀਪ ਨੇ ਕਿਹਾ, ‘ਮੈਂ ਖਾਸ ਕਰਕੇ ਵਿਦੇਸ਼ਾਂ ਵਿਚ ਵਸਦੇ ਲੋਕਾਂ ਨੂੰ ਭਾਰਤ ਦੀ ਹਥਿਆਰਬੰਦ ਕ੍ਰਾਂਤੀ ਦੀ ਕਹਾਣੀ ਦੱਸਣ ਲਈ ਫਿਲਮ ਦਾ ਰਸਤਾ ਅਪਣਾਇਆ ਹੈ। ਵਿਦੇਸ਼ ਵਸਦੇ ਆਮ ਲੋਕਾਂ ਦੇ ਮਨਾਂ ਵਿਚ ਭਾਰਤ ਦੀ ਅਹਿੰਸਾ ਪੱਖੀ ਹੋਣ ਦੀ ਇਕ ਤਸਵੀਰ ਉੱਕਰੀ ਹੋਈ ਹੈ। ਇਸ ਲਈ ਦੁਨੀਆ ਭਰ ਦੇ ਲੋਕਾਂ ਲਈ ਇਹ ਫਿਲਮ ਦਿਲਚਸਪ ਹੋਵੇਗੀ ਅਤੇ ਮੈਂ ਇਸ ਨੂੰ ਕੌਮਾਂਤਰੀ ਦਰਸ਼ਕਾਂ ਲਈ ਬਣਾਇਆ ਹੈ ਤਾਂ ਕਿ ਉਹ ਮਹਾਤਮਾ ਗਾਂਧੀ ਤੋਂ ਇਲਾਵਾ ਭਾਰਤ ਬਾਰੇ ਚੰਗੀ ਤਰ੍ਹਾਂ ਜਾਣ ਸਕਣ।’ ਰਣਦੀਪ ਨੇ ਦੱਸਿਆ ਕਿ ਉਸ ਵੇਲੇ ਅਹਿੰਸਾ ਪੱਖੀਆਂ ਤੋਂ ਇਲਾਵਾ ਇੱਕ ਵਿਰੋਧੀ ਵਿਚਾਰਧਾਰਾ ਦੇ ਲੋਕ ਸੀ ਜੋ ਮਰਨ ਵਰਤ ਰੱਖਣ ਦੀ ਬਜਾਏ ਹਿੰਸਾ ਅਤੇ ਕਤਲ ਕਰਨ ਅਤੇ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕੱਢਣ ਵਿੱਚ ਵਿਸ਼ਵਾਸ ਰੱਖਦੇ ਸਨ। ਉਸ ਨੇ ਕਿਹਾ ਕਿ ਅਹਿੰਸਾ ਪੱਖੀ ਮਹਾਤਮਾ ਗਾਂਧੀ ਨੂੰ ਗੋਲੀ ਨਾਲ ਮਾਰਿਆ ਗਿਆ ਸੀ ਜਦਕਿ ਹਿੰਸਾ ਪੱਖੀ ਵਿਨਾਇਕ ਸਾਵਰਕਰ ਨੇ ਮਰਨ ਵਰਤ ਰੱਖਿਆ ਸੀ ਅਤੇ ਇਹੀ ਕੁਝ ਲੋਕਾਂ ਨੂੰ ਦੱਸਣ ਲਈ ਉਸ ਨੇ ਅਜਿਹੀ ਫਿਲਮ ਬਣਾਈ ਹੈ। ਇਹ ਫਿਲਮ ਜ਼ੀ5 ’ਤੇ ਦਿਖਾਈ ਜਾ ਰਹੀ ਹੈ।

Related Post