post

Jasbeer Singh

(Chief Editor)

Patiala News

ਮੈਡੀਕਲ ਵਿਦਿਆਰਥੀਆਂ ਨੂੰ ਫਸਟ ਏਡ ਸੀ. ਪੀ. ਆਰ. ਫਾਇਰ ਸੇਫਟੀ ਟ੍ਰੇਨਿੰਗ ਬਹੁਤ ਜ਼ਰੂਰੀ : ਡਾਕਟਰ ਰਾਜਨ ਸਿੰਗਲਾ

post-img

ਮੈਡੀਕਲ ਵਿਦਿਆਰਥੀਆਂ ਨੂੰ ਫਸਟ ਏਡ ਸੀ. ਪੀ. ਆਰ. ਫਾਇਰ ਸੇਫਟੀ ਟ੍ਰੇਨਿੰਗ ਬਹੁਤ ਜ਼ਰੂਰੀ : ਡਾਕਟਰ ਰਾਜਨ ਸਿੰਗਲਾ ਪਟਿਆਲਾ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਮੈਡੀਕਲ ਕਾਲਜ, ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਰਾਜਨ ਸਿੰਗਲਾ ਵਲੋਂ ਕਾਲਜ ਅਤੇ ਰਾਜਿੰਦਰਾ ਹਸਪਤਾਲ ਵਿਖੇ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਹਸਪਤਾਲਾਂ ਤੋਂ ਬਾਹਰ ਸੜਕਾਂ, ਗਲੀਆਂ ਮੱਹਲਿਆ ਜਾ ਪਬਲਿਕ ਸਥਾਨਾਂ ਤੇ ਕਿਸੇ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਦੀ ਟ੍ਰੇਨਿੰਗ ਕਰਵਾਉਣ ਲਈ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਰਾਹੀਂ ਕਰਵਾਈ ਜਾ ਰਹੀ ਹੈ । ਡਾਕਟਰ ਗਰੀਸ ਸਾਹਣੀ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਨੇ ਦੱਸਿਆ ਕਿ ਹਸਪਤਾਲਾਂ ਤੋਂ ਬਾਹਰ ਤਾਂ ਡਾਕਟਰਾਂ ਨਰਸਾਂ ਨੂੰ ਵੀ ਪੀੜਤਾਂ ਦੀ ਜਾਨਾਂ ਬਚਾਉਣ ਲਈ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਆਦਿ ਕਰਨੇ ਪੈਂਦੇ ਹਨ। ਕਾਕਾ ਰਾਮ ਵਰਮਾ ਨੇ ਇਸ ਗਰੁੱਪ ਵਿਚ 46 ਵਿਦਿਆਰਥੀਆਂ ਨੂੰ, ਕਿਸੇ ਹਾਦਸੇ ਦੌਰਾ ਪਏ, , ਜ਼ਖਮੀ ਜਾਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਫਸਟ ਏਡ ਦੀ ਏ ਬੀ ਸੀ ਡੀ, ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੇ ਨਾਲ ਹੀ, ਬੰਦ ਸਾਹ ਕਿਰਿਆ, ਦਿਲ ਦੀ ਧੜਕਣ ਨੂੰ ਮੂੜ ਸੁਰਜੀਤ ਕਰਨਾ, ਵਗਦੇ ਖੂਨ ਨੂੰ ਬੰਦ ਕਰਨ ਅਤੇ ਟੁੱਟੇ ਅੰਗਾਂ ਨੂੰ ਅਹਿਲ ਕਰਨ ਲਈ ਪੱਟੀਆਂ ਫੱਟੀਆਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਅੰਦਰੂਨੀ ਰਤਵਾਹ ਬੰਦ ਨਾ ਕਰਨਾ, ਬੇਹੋਸ਼ੀ ਸਿਰ ਦੀ ਸੱਟਾਂ, ਅੰਦਰੂਨੀ ਰਤਵਾਹ ਅਤੇ ਦੌਰਾ ਆਦਿ ਪੈਕੇ ਡਿਗੇ ਪੀੜਤਾਂ ਨੂੰ ਪਾਣੀ ਪਿਲਾਉਣ, ਹੱਥਾਂ ਪੈਰਾਂ ਦੀ ਮਾਲਸ਼ ਕਰਨ, ਮੂਹ ਤੇ ਛਿੱਟੇ ਮਾਰਨੇ ਅਤੇ ਪਿੱਠ ਭਾਰ ਲਿਟਾਉਣ ਦੇ ਨੁਕਸਾਨ ਦਸੇ। ਡਾਕਟਰ ਰਾਕੇਸ਼ ਵਰਮੀ ਪ੍ਰਧਾਨ ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਡਾਇਰੈਕਟਰ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਟ੍ਰੇਨਿੰਗ ਰਾਹੀਂ ਵਿਦਿਆਰਥੀਆਂ ਨੂੰ ਦੇਸ਼ ਦੁਨੀਆਂ ਵਿੱਚ ਆਫਤਾਵਾਂ ਜੰਗਾਂ ਮਹਾਂਮਾਰੀਆਂ ਆਵਾਜਾਈ ਹਾਦਸਿਆਂ ਦੌਰਾਨ ਪੀੜਤਾ ਦੇ ਮਦਦਗਾਰ ਫ਼ਰਿਸ਼ਤੇ ਵਜੋਂ ਸਨਮਾਨਿਤ ਕੀਤਾ ਜਾਵੇਗਾ । ਉਨ੍ਹਾਂ ਨੇ ਕਾਕਾ ਰਾਮ ਵਰਮਾ ਦੀਆਂ ਨਿਸ਼ਕਾਮ ਸੇਵਾਵਾਂ ਦੀ ਪ੍ਰਸੰਸਾ ਕੀਤੀ ਅਤੇ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇਕੇ ਸਨਮਾਨਿਤ ਕੀਤਾ ।

Related Post