post

Jasbeer Singh

(Chief Editor)

Crime

ਪਿਤਾ ਨੇ ਪੁੱਤਰ ਨੂੰ ਉਤਾਰਿਆ ਜਹਿਰ ਦੇ ਕੇ ਮੌਤ ਦੇ ਘਾਟ

post-img

ਪਿਤਾ ਨੇ ਪੁੱਤਰ ਨੂੰ ਉਤਾਰਿਆ ਜਹਿਰ ਦੇ ਕੇ ਮੌਤ ਦੇ ਘਾਟ ਜਲੰਧਰ, 11 ਫਰਵਰੀ 2026 : ਪੰਜਾਬ ਦੇ ਜਲੰਧਰ ਵਿਖੇ ਇਕ ਪਿਤਾ ਵਲੋਂ ਆਪਣੇ ਹੀ ਪੁੱਤਰ ਨੂੰ ਜਹਿਰ ਦੇ ਕੇ ਮੌਤ ਦੇ ਘਾਟ ੳਤਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿੰਨੇ ਸਾਲਾਂ ਦਾ ਹੈ ਪੁੱਤਰ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਣੇ ਥਾਣਾ ਪਤਾਰਾ ਪੁਲਸ ਨੇ ਜਿਸ ਵਿਅਕਤੀ ਨੂੰ ਆਪਣੇ ਹੀ ਪੁੱਤਰ ਨੂੰ ਜਹਿਰ ਦੇ ਕੇ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ਦੇ ਪੁੱਤਰ ਦੀ ਉਮਰ 6 ਸਾਲ ਹੈ ਤੇ ਪੁੱਤਰ ਦਾ ਨਾਮ ਰੁਪੇਸ਼ ਮੁਖੀਆ ਹੈ। ਜਿਸ ਵਿਅਕਤੀ ਯਾਨੀ ਕਿ ਬੱਚੇ ਦੇ ਪਿਤਾ ਵਲੋਂ ਅਜਿਹਾ ਕੀਤਾ ਗਿਆ ਹੈ ਦਾ ਨਾਮ ਗਜੇਂਦਰ ਮੁਖੀਆ ਹੈ। ਕੀ ਕਾਰਨ ਸੀ ਪਿਤਾ ਵਲੋਂ ਪੁੱਤਰ ਨਾਲ ਅਜਿਹਾ ਕਰਨ ਦਾ ਪ੍ਰਾਪਤ ਜਾਣਕਾਰੀ ਮੁਤਾਬਕ ਗਜੇਂਦਰ ਮੁਖੀਆ ਵਲੋਂ ਅਜਿਹਾ ਇਸ ਲਈ ਕੀਤਾ ਗਿਆ ਸੀ ਕਿ ਕੀਟਨਾਸ਼ਕ ਪੀਣ ਨਾਲ ਉਹ ਸਿਰਫ਼ ਬੇਹੋਸ਼ ਹੋ ਜਾਵੇਗਾ ਤਾਂ ਜੋ ਰਿਸ਼ਤੇਦਾਰੀ ਵਿਚ ਜਵਾਈ ਲੱਗਦੇ ਇਕ ਨੌਜਵਾਨ ਨੂੰ ਇਸ ਮਾਮਲੇ ਵਿਚ ਫਸਾਇਆ ਜਾ ਸਕੇ । ਪੁਲਸ ਅਨੁਸਾਰ ਜਿਸ ਵਿਅਕਤੀ ਯਾਨੀ ਕਿ ਰਿਸ਼ਤੇਦਾਰੀ ਵਿਚ ਜਵਾਈ ਲੱਗਦੇ ਵਿਅਕਤੀ ਨੂੰ ਅਜਿਹਾ ਕਰਕੇ ਫਸਾਉਣ ਦੀ ਸਾਜਿਸ਼ ਘੜੀ ਗਈ ਸੀ ਨੇ ਕੁਝ ਸਮਾਂ ਪਹਿਲਾਂ ਗਜੇਂਦਰ ਉੱਤੇ ਪਾਜੇਬ ਚੋਰੀ ਦੇ ਇਲਜ਼ਾਮ ਲਗਾਉਂਦੇ ਹੋਏ ਥਾਣੇ ਵਿੱਚ ਸਿ਼਼ਕਾਇਤ ਦਰਜ ਕਰਵਾਈ ਸੀ। ਇਸੇ ਗੱਲ ਨਾਲ ਨਾਰਾਜ਼ ਹੋ ਕੇ ਦੋਸ਼ੀ ਬਦਲਾ ਲੈਣਾ ਚਾਹੁੰਦਾ ਸੀ ਅਤੇ ਸਾਜ਼ਿਸ਼ ਅਧੀਨ ਆਪਣੇ ਹੀ ਬੇਟੇ ਨੂੰ ਜ਼ਹਿਰ ਦੇ ਦਿੱਤਾ। ਬੱਚੇ ਦੀ ਮਾਂ ਨੇ ਕੀ ਦੱਸਿਆ ਰੁਪੇਸ਼ ਮੁਖੀਆ ਦੀ ਮਾਂ ਨੇ ਮਮਤਾ ਨੇ ਦੱਸਿਆ ਕਿ 6 ਫਰਵਰੀ ਨੂੰ ਦੇਰ ਸ਼ਾਮ ਉਹ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਉਸ ਵੇਲੇ ਰੂਪੇਸ਼ ਦੇ ਹੱਥ ਵਿੱਚ ਦੋ ਬਿਸਕੁਟ ਸਨ, ਜਿਨ੍ਹਾਂ ਵਿੱਚੋਂ ਇੱਕ ਉਹ ਖਾ ਰਿਹਾ ਸੀ । ਉਸ ਨੇ ਮਾਂ ਨੂੰ ਕਿਹਾ ਕਿ ਮਾਂ ਪਾਪਾ ਨੇ ਸਾਨੂੰ ਦਵਾਈ ਪਿਲਾ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ ਬੱਚੇ ਨੂੰ ਉਲਟੀਆਂ ਸ਼ੁਰੂ ਹੋ ਗਈਆਂ । ਬਿਸਕੁਟ ਉੱਤੇ ਕੋਈ ਚਿਪਚਿਪਾ ਪਦਾਰਥ ਲੱਗਿਆ ਹੋਇਆ ਸੀ । ਘਬਰਾਈ ਮਾਂ ਤੁਰੰਤ ਨੇੜੇ ਹੀ ਰਹਿਣ ਵਾਲੇ ਆਪਣੇ ਪਿਤਾ ਭੁੱਲਰ ਮੁਖੀਆ ਕੋਲ ਪਹੁੰਚੀ ਅਤੇ ਉੱਥੋਂ ਬੇਟੇ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਉਸ ਸਮੇਂ ਤੱਕ ਬੱਚਾ ਬੇਹੋਸ਼ ਹੋ ਚੁੱਕਾ ਸੀ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕੀ ਦੱਸਿਆ ਪੁਲਸ ਨੇ ਪੁਲਸ ਨੇ ਗਜੇਂਦਰ ਮੁਖੀਆ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਮਾਮਲੇ ਦੀ ਡੂੰਘੀ ਜਾਂਚ ਕਰ ਰਹੀ ਹੈ । ਐੱਸ. ਐੱਚ. ਓ. ਰਾਮ ਕਿਸ਼ਨ ਨੇ ਦੱਸਿਆ ਕਿ ਦੋਸ਼ੀ ਨੂੰ ਰਿਮਾਂਡ ਉੱਤੇ ਲੈ ਕੇ ਡੂੰਘੀ ਪੁੱਛਗਿੱਛ ਕੀਤੀ ਜਾਵੇਗੀ। ਸ਼ੁਰੂਆਤੀ ਜਾਂਚ ਵਿੱਚ ਦੋਸ਼ੀ ਨੇ ਆਪਣੀ ਸੱਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਪੁਲਿਸ ਨੇ ਸਬੂਤ ਸਾਹਮਣੇ ਰੱਖੇ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।

Related Post

Instagram