post

Admin

(Chief Editor)

Crime

ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਚਲਦਿਆਂ ਹਮਲਾਵਰ ਸਮੇਤ 10 ਦੀ ਮੌਤ

post-img

ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਚਲਦਿਆਂ ਹਮਲਾਵਰ ਸਮੇਤ 10 ਦੀ ਮੌਤ ਕੈਨੇਡਾ, 11 ਫਰਵਰੀ 2026 : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਇਕ ਹਾਈ ਸਕੂਲ ਵਿਖੇ ਗੋਲੀਬਾਰੀ ਹੋਣ ਕਾਰਨ ਦਸ ਲੋਕਾਂ ਦੀ ਮੌਤ ਦੇ ਚਲਦਿਆਂ ਪੁਲਸ ਕਾਰਵਾਈ ਵਿਚ ਹਮਲਾਵਰ ਦੀ ਵੀ ਮੌਤ ਹੋ ਗਈ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਕਿਥੇ ਹੋਈ ਗੋਲੀਬਾਰੀ ਬ੍ਰਿਟਿਸ਼ ਕੋਲਬੰੀਆ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (ਆਰ. ਸੀ. ਐਮ. ਪੀ.) ਨੇ ਪੁਸ਼ਟੀ ਕੀਤੀ ਕਿ ਗੋਲੀਬਾਰੀ ਸੂਬੇ ਦੇ ਉੱਤਰ-ਪੂਰਬੀ ਖੇਤਰ ਦੇ ਪੀਸ ਖੇਤਰ ਵਿੱਚ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਹੋਈ । ਪੁਲਿਸ ਸਟਾਫ ਸਾਰਜੈਂਟ ਕ੍ਰਿਸ ਕਲਾਰਕ ਦੇ ਅਨੁਸਾਰ, ਘਟਨਾ ਦੀ ਸੂਚਨਾ ਮਿਲਣ `ਤੇ, ਸੁਰੱਖਿਆ ਬਲ ਮੌਕੇ `ਤੇ ਪਹੁੰਚੇ, ਸਥਿਤੀ ਨੂੰ ਕਾਬੂ ਕੀਤਾ ਅਤੇ ਗੋਲੀਬਾਰੀ ਕਰਨ ਵਾਲੇ ਨੂੰ ਵੀ ਮਾਰ ਦਿੱਤਾ ਗਿਆ ਹੈ। ਗੋਲੀਬਾਰੀ ਹੁੰਦਿਆਂ ਹੀ ਪੈ ਗਈਆਂ ਸੀ ਭਾਜੜਾਂ ਪੁਲਸ ਅਨੁਸਾਰ ਸਕੂਲ ਕੈਂਪਸ ਵਿੱਚ ਅਚਾਨਕ ਹੋਈ ਗੋਲੀਬਾਰੀ ਕਾਰਨ ਹਫੜਾ-ਦਫੜੀ ਮਚ ਗਈ । ਮ੍ਰਿਤਕਾਂ ਦੀ ਪਛਾਣ ਅਤੇ ਹਮਲੇ ਦੇ ਪਿੱਛੇ ਦਾ ਉਦੇਸ਼ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ । ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ।

Related Post

Instagram