ਚਲਦੀ ਕਾਰ ਵਿਚ ਅੱਗ ਲੱਗਣ ਕਾਰਨ ਪੰਜ ਹੋਏ ਸੜ ਕੇ ਸੁਆਹ ਰਾਜਸਥਾਨ, 30 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਦੇ ਅਲਵਰ ਦੇ ਮੌਜਪੁਰ ਵਿਖੇ ਬੀਤੀ ਰਾਤ ਚਲਦੀ ਕਾਰ ਵਿਚ ਅੱਗ ਲੱਗਣ ਕਾਰਨ ਪੰਜ ਵਿਅਕਤੀ ਸੜ ਕੇ ਸੁਆਹ ਹੋ ਗਏ ਹਨ । ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਅਲਵਰ ਦੇ ਮੌਜਪੁਰ ਵਿਖੇ ਜੋ ਦਿੱਲੀ-ਮੁੰਬਈ ਐਕਸਪ੍ਰੈਸਵੇਅ ਤੇ ਚਲਦੀ ਕਾਰ ਵਿਚ ਅਚਾਨਕ ਅੱਗ ਲੱਗ ਗਈ ਦੇ ਕਾਰਨ ਕਾਰ ਵਿਚ ਸਵਾਰ 6 ਵਿਚੋਂ ਪੰਜ ਵਿਅਕਤੀ ਸੜ ਕੇ ਸੁਆਹ ਹੋ ਗਏ ਇਕ ਵਿਅਕਤੀ ਕਾਰ ਡਰਾਈਵਰ ਜੋ ਕਿ ਛਾਲ ਮਾਰਨ ਕਰਕੇ ਜਿੰਦਾ ਬਚ ਗਿਆ ਪਰ ਗੰਭੀਰ ਜਖਮੀ ਹੋ ਗਿਆ ਹੈ ਵਾਲੇ ਹਾਦਸੇ ਵਿਚ ਮਰਨ ਵਾਲਿਆਂ ਵਿਚ ਚੈਨਪੁਰਾ (ਮੱਧ ਪ੍ਰਦੇਸ਼) ਦੇ ਰਹਿਣ ਵਾਲੇ ਸੰਤੋਸ਼ (35), ਉਸ ਦੀ ਪਤਨੀ ਸ਼ਸ਼ੀ (30), ਸੱਸ ਪਾਰਵਤੀ (55) ਅਤੇ ਦੋ ਨਾਬਾਲਗਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ । ਕਿਥੋਂ ਵਾਪਸ ਆ ਰਹੀ ਸੀ ਕਾਰ ਸੂਚਨਾਵਾਂ ਮੁਤਾਬਕ ਜੋ ਪਰਿਵਾਰ ਕਾਰ ਵਿਚ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ ਮੱਧ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ ਤੇ ਉਹ ਪੁੱਤਰ ਦੀ ਨੌਕਰੀ ਦੀ ਇੱਛਾ ਪੂਰੀ ਹੋਣ ਤੋਂ ਬਾਅਦ ਵੈਸ਼ਨੋ ਦੇਵੀ ਦੀ ਮੱਥਾ ਟੇਕ ਕੇ ਵਾਪਸ ਆ ਰਹੇ ਸਨ । ਪੁਲਸ ਨੂੰ ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਵਿੱਚੋਂ ਸਿਰਫ਼ ਹੱਡੀਆਂ ਹੀ ਮਿਲੀਆਂ, ਜਿਨ੍ਹਾਂ ਨੂੰ ਵੱਖਰੇ ਬੈਗਾਂ ਵਿੱਚ ਰੱਖਿਆ ਗਿਆ ਸੀ । ਲਾਸ਼ਾਂ ਦੀ ਪਛਾਣ ਲਈ ਡੀ. ਐਨ. ਏ. ਨਮੂਨੇ ਲਏ ਜਾਣਗੇ । ਏ. ਐਸ. ਪੀ. ਨੇ ਕੀ ਜਾਣਕਾਰੀ ਦਿੱਤੀ ਅਲਵਰ ਦੀ ਏ. ਐਸ. ਪੀ. ਪ੍ਰਿਯੰਕਾ ਰਘੂਵੰਸ਼ੀ ਨੇ ਦੱਸਿਆ ਕਿ ਲਕਸ਼ਮਣਗੜ੍ਹ ਪੁਲਸ ਨੂੰ ਰਾਤ ਲਗਭਗ 11 : 15 ਵਜੇ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ । ਫਾਇਰ ਬ੍ਰਿਗੇਡ ਰਾਤ ਲਗਭਗ 11 : 30 ਵਜੇ ਘਟਨਾ ਸਥਾਨ `ਤੇ ਪਹੁੰਚੀ । ਅੱਗ ਬੁਝਾਉਣ ਵਿੱਚ ਲਗਭਗ 15 ਮਿੰਟ ਲੱਗੇ । ਇਹ ਸ਼ੱਕ ਹੈ ਕਿ ਸੀ. ਐਨ. ਜੀ. ਬਾਲਣ ਨਾਲ ਅੱਗ ਤੇਜ਼ੀ ਨਾਲ ਫੈਲੀ । ਜਿਸ ਕਾਰਨ ਕਾਰ ਸਵਾਰ ਬਾਹਰ ਨਹੀਂ ਨਿਕਲ ਸਕੇ ।
