post

Jasbeer Singh

(Chief Editor)

Crime

ਘਰੇਲੂ ਝਗੜਾ ਸੁਲਝਾਉਣ ਆਏ ਸਹੁਰਾ ਤੇ ਸਾਲਾ ਜਵਾਈ ਨੇ ਕੀਤੇ ਕਤਲ

post-img

ਘਰੇਲੂ ਝਗੜਾ ਸੁਲਝਾਉਣ ਆਏ ਸਹੁਰਾ ਤੇ ਸਾਲਾ ਜਵਾਈ ਨੇ ਕੀਤੇ ਕਤਲ ਸੰਗਰੂਰ, 30 ਅਪ੍ਰੈਲ 2026 : ਪੰਜਾਬ ਦੇ ਜਿ਼ਲਾ ਸੰਗਰੂਰ ਦੇ ਪਿੰਡ ਸ਼ਾਦੀਹਰੀ ਵਿਖੇ ਘਰੇਲੂ ਝਗੜਾ ਸੁਲਝਾਉਣ ਆਏ ਸਹੁਰਾ ਤੇ ਸਾਲੇ ਦਾ ਜਵਾਈ ਨੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਸ਼ਾਦੀਹਰੀ ਵਿਖੇ ਆਪਣੀ ਧੀ ਦੇ ਘਰ ਆਏ ਪਿਤਾ-ਪੁੱਤਰ ਨੂੰ ਘਰੇਲੂ ਝਗੜਾ ਸੁਲਝਾਉਣ ਮੌਕੇ ਹੋਈ ਕੋਈ ਗੱਲਬਾਤ ਦੇ ਚਲਦਿਆਂ ਜਵਾਈ ਵਲੋਂ ਹੀ ਗੋਲੀਬਾਰੀ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਿਸ ਵਿਅਕਤੀ ਵਲੋਂ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਵਲੋਂ ਘਟਨਾਕ੍ਰਮ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋਇਆ ਗਿਆ ਹੈ । ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਸ਼ਾਦੀਹਰੀ ਪਿੰਡ ਵਿੱਚ ਵਾਪਰੀ ।

Related Post

Instagram