ਕਾਰ-ਡੰਪਰ ਦੀ ਜ਼ਬਰਦਸਤ ਟੱਕਰ ਦੌਰਾਨ ਪੰਜ ਦੀ ਮੌਤ ਦੋ ਜਖਮੀ
ਮੋਰਬੀ, 6 ਜੂਨ 2026 : ਭਾਰਤ ਦੇਸ ਦੇ ਸੂਬੇ ਗੁਜਰਾਤ (Gujarat) ਦੇ ਜਿਲਾ ਮੋਰਬੀ ਵਿਖੇ ਕਾਰ ਤੇ ਡੰਪਰ (Car and dumper) ਦੀ ਟੱਕਰ ਹੋਣ ਕਾਰਨ ਪੰਜ ਵਿਅਕਤੀਆਂ ਦੀ ਮੌਤ (Death) ਤੇ ਦੋ ਦੇ ਜਖਮੀ ਹੋਣ ਦਾ ਸਮਾਚਾਰ ਹੈ ।
ਕਦੋਂ ਵਾਪਰਿਆ ਸੜਕ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਹਲਵੜ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸ਼ੁੱਕਰਵਾਰ ਰਾਤ 9 : 30 ਵਜੇ ਦੇ ਕਰੀਬ ਮੋਰਬੀ-ਹਲਵੜ ਹਾਈਵੇਅ `ਤੇ ਚਾਰਦਾਵਾ ਪਿੰਡ ਨੇੜੇ ਵਾਪਰਿਆ । ਡੰਪਰ ਟਰੱਕ ਸੜਕ ਪਾਰ ਕਰ ਰਿਹਾ ਸੀ ਜਦੋਂ ਕਾਰ ਉਸ ਨਾਲ ਟਕਰਾ ਗਈ । ਸੜਕ ਹਾਦਸੇ (Road accidents) ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜ਼ਖਮੀਆਂ ਨੂੰ ਬਾਹਰ ਕੱਢਣ ਲਈ ਮਸ਼ੀਨਾਂ ਦੀ ਵਰਤੋਂ ਕਰਨੀ ਪਈ ।
ਕੌਣ ਕੌਣ ਹੈ ਮ੍ਰਿਤਕਾਂ ਵਿਚ
ਉਪਰੋਤ ਕਾਰ-ਡੰਪਰ ਟੱਕਰ ਦੌਰਾਨ ਵਾਪਰੇ ਸੜਕ ਹਾਦਸੇ ਜੋ ਪੰਜ ਵਿਅਕਤੀ ਮੌਤ ਦੇ ਘਾਟ ਉਤਰ ਗਏ ਵਿਚ ਪਰੇਸ਼ ਧਾਢੇਆ (24), ਪ੍ਰੇਮਜੀ ਢਧੇਆ, ਸੁਰੇਸ਼ ਸਿਰੋਆ (47), ਵੀਰਮ ਢਧੇਆ (28) ਅਤੇ ਭਰਤ ਢਧੇਆ (39) ਸ਼ਾਮਲ ਹਨ । ਅਧਿਕਾਰੀ ਨੇ ਕਿਹਾ ਕਿ ਕਾਰ ਵਿੱਚ ਕੁੱਲ ਸੱਤ ਲੋਕ ਸਵਾਰ ਸਨ । ਉਨ੍ਹਾਂ ਵਿੱਚੋਂ ਤਿੰਨ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਦੇਰ ਰਾਤ ਰਾਜਕੋਟ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਏ । ਦੋ ਜ਼ਖਮੀਆਂ ਨੂੰ ਗੰਭੀਰ ਹਾਲਤ ਵਿੱਚ ਰਾਜਕੋਟ ਹਸਪਤਾਲ ਵਿੱਚ ਦਾਖਲ (Hospitalization) ਕਰਵਾਇਆ ਗਿਆ ਹੈ ।
