post

Jasbeer Singh

(Chief Editor)

National

ਛੱਪੜ ਵਿਚ ਡੁੱਬਣ ਕਾਰਨ ਪੰਜ ਦੀ ਹੋਈ ਮੌਤ

post-img

ਛੱਪੜ ਵਿਚ ਡੁੱਬਣ ਕਾਰਨ ਪੰਜ ਦੀ ਹੋਈ ਮੌਤ ਝਾਰਖੰਡ, 29 ਅਕਤੂਬਰ 2025 : ਭਾਰਤ ਦੇਸ਼ ਦੇ ਸੂਬੇ ਝਾਰਖੰਡ ਦੇ ਪਿੰਡ ਸ਼ਾਹਪੁਰ ਵਿਖੇ ਛੱਪੜ ਵਿਚ ਡੁੱਬਣ ਕਾਰਨ ਪੰਜ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਡੱਬਣ ਕੇ ਮਰਨ ਵਾਲਿਆਂ ਵਿਚ ਕੌਣ ਕੌਣ ਹੈ ਝਾਰਖੰਡ ਦੇ ਹਜ਼ਾਰੀਬਾਗ ਵਿਚ ਇਕ ਛੱਪੜ ਵਿਚ ਨਹਾਉਂਦੇ ਸਮੇਂ ਜਿਨ੍ਹਾਂ ਪੰਜ ਦੀ ਮੌਤ ਹੋਈ ਹੈ ਵਿਚ 4 ਨਾਬਾਲਗ ਲੜਕੀਆਂ ਅਤੇ ਇਕ 12 ਸਾਲਾ ਲੜਕਾ ਸ਼ਾਮਲ ਹੈ। ਪੁਲਸ ਸੁਪਰਡੈਂਟ ਅਮਿਤ ਕੁਮਾਰ ਨੇ ਦੱਸਿਆ ਕਿ ਜੋ 4 ਕੁੜੀਆਂ ਡੁੱਬ ਕੇ ਮਰੀਆਂ ਹਨ ਉਹ ਕਟਕਮਸੰਡੀ ਥਾਣੇ ਦੇ ਸਾਹਪੁਰ ਪੰਚਾਇਤ ਨਾਲ ਸੰਬੰਧਤ ਹਨ।ਇਸੇ ਤਰ੍ਹਾਂ ਝਾਰਖੰਡ ਵਿੱਚ ਛੱਠ ਤਿਉਹਾਰ ਦੌਰਾਨ ਡੁੱਬਣ ਵਾਲੇ ਲੋਕਾਂ ਦੀ ਗਿਣਤੀ 11 ਹੋ ਗਈ ਹੈ। ਪੁਲਸ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਛੱਠ ਪੂਜਾ ਦੌਰਾਨ ਡੁੱਬ ਗਏ।

Related Post