
ਪੰਜ ਵਿਅਕਤੀਆਂ ਬਾਰਾਂ ਤੇਰਾਂ ਵਿਅਕਤੀਆਂ ਤੇਕੁੱਟਮਾਰ ਤੇ ਧਮਕੀਆਂ ਦੇਣ ਤੇ ਕੇਸ ਦਰਜ
- by Jasbeer Singh
- June 25, 2025

ਪੰਜ ਵਿਅਕਤੀਆਂ ਬਾਰਾਂ ਤੇਰਾਂ ਵਿਅਕਤੀਆਂ ਤੇਕੁੱਟਮਾਰ ਤੇ ਧਮਕੀਆਂ ਦੇਣ ਤੇ ਕੇਸ ਦਰਜ ਪਟਿਆਲਾ, 25 ਜੂਨ : ਥਾਣਾ ਕੋਤਵਾਲੀ ਪਟਿਆਲਾ ਪੁਲਸ ਨੇ ਪੰਜ ਵਿਅਕਤੀਆਂ ਸਮੇਤ 12-13 ਵਿਅਕਤੀਆਂ ਤੇ ਵੱਖ-ਵੱਖ ਧਾਰਾਵਾਂ 115 (2), 126 (2), 351 (1), 191 (1), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਤਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ, ਚਮਨਪ੍ਰੀਤ ਸਿੰਘ ਪੁੱਤਰ ਰਾਮਚੇਤ ਸਿੰਘ, ਗੁਰਕੀਰਤ ਸਿੰਘ ਪੁੱਤਰ ਇੰਦਰ ਸਿੰਘ, ਹਰਮਨ ਸਿੰਘ ਪੁੱਤਰ ਜਗਜੀਤ ਸਿੰਘ ਵਾਸੀਆਨ ਡਕਾਲਾ ਅਤੇ ਹਨੀ ਤਰੋੜਾ ਵਾਸੀ ਚੰਨੋ ਤੇ7-8 ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁਲਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਠੋਈ ਖੁਰਦ ਥਾਣਾ ਪਸਿਆਣਾ ਨੇ ਦੱਸਿਆ ਕਿ 7 ਮਈ ਨੂੰ ਉਹ ਅਤੇ ਉਸਦੇ ਦੋਸਤ ਲਵਪ੍ਰੀਤ ਤੇ ਗਗਨ ਜੋ ਕਿ ਢਿੱਲੋਂ ਗਰਾਊਂਡ ਪਟਿਆਲਾ ਕੋਲ ਮੌਜੂਦ ਸਨ ਤਾਂ ਉਪਰੋਕਤ ਵਿਅਕਤੀਆਂ ਨੇ ਮੌਕੇ ਤੇ ਆ ਕੇ ਉਸਦੀ ਅਤੇ ਹੋਰਨਾਂ ਦੀ ਘੇਰ ਕੇ ਕੁੱਟਮਾਰ ਕੀਤੀ ਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।