
ਆਵਾਜਾਈ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨਾ, ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਜ਼ਰੂਰੀ : ਇੰਸਪੈਕਟਰ ਕਰਮਜੀਤ ਕੌਰ
- by Jasbeer Singh
- January 6, 2025

ਆਵਾਜਾਈ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨਾ, ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਜ਼ਰੂਰੀ : ਇੰਸਪੈਕਟਰ ਕਰਮਜੀਤ ਕੌਰ ਪਟਿਆਲਾ : ਲੋਕਾਂ ਨੂੰ ਸੜਕਾਂ ਤੇ ਸੁਰੱਖਿਅਤ ਰੱਖਣ, ਆਵਾਜਾਈ ਨੂੰ ਨਿਰਵਿਘਨ ਲਗਾਤਾਰ ਠੀਕ ਢੰਗ ਤਰੀਕਿਆਂ ਨਾਲ ਚਲਾਉਣ ਲਈ ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਪਰ ਕੁਝ ਲੋਕਾਂ ਦੀਆਂ ਗਲਤੀਆਂ, ਲਾਪਰਵਾਹੀਆਂ, ਕਾਹਲੀ, ਤੇਜ਼ੀ ਅਤੇ ਨਾਸਮਝੀ ਕਾਰਨ, ਆਵਾਜਾਈ ਹਾਦਸੇ ਵੱਧਦੇ ਜਾ ਰਹੇ ਹਨ, ਇਸ ਲਈ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਆਵਾਜਾਈ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ, ਹਮੇਸ਼ਾ ਖੱਬੇ ਪਾਸੇ ਚਲਣਾ ਅਤੇ ਵ੍ਹੀਕਲ ਚਲਾਉਣਾ ਜ਼ਰੂਰੀ ਹੈ, ਇਹ ਜਾਣਕਾਰੀ, ਪੰਜਾਬ ਪੁਲਿਸ ਆਵਾਜਾਈ ਸਿਖਿਆ ਸੈਲ ਦੇ ਇੰਸਪੈਕਟਰ ਕਰਮਜੀਤ ਕੌਰ ਅਤੇ ਏ ਐਸ ਆਈ ਰਾਮ ਸਰਨ ਨੇ ਅੰਬਰ ਇੰਟਰਪ੍ਰਾਇਜਜ ਪ੍ਰਾਈਵੇਟ ਲਿਮਟਿਡ ਫੈਕਟਰੀ ਵਿਖੇ, ਸੀ. ਈ. ਓ. ਅਰਵਿੰਦ ਕੁਮਾਰ ਸਿੰਘ ਅਤੇ ਪਲਾਂਟ ਮੇਨੈਜਰ ਹਰਸਿਮਰਨ ਪਾਲ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਪ੍ਰੋਗਰਾਮ ਵਿਖੇ ਸਾਂਝੀ ਕੀਤੀ । ਉਨ੍ਹਾਂ ਨੇ ਕਿਹਾ ਕਿ ਵ੍ਹੀਕਲ ਚਾਲਕਾਂ ਕੋਲ ਲਾਇਸੰਸ, ਆਰ. ਸੀ., ਪ੍ਰਦੂਸ਼ਣ, ਬੀਮਾ ਜ਼ਰੂਰ ਹੋਣੇ ਚਾਹੀਦੇ ਹਨ । ਹੈਲਮਟ ਅਤੇ ਸੀਟ ਬੈਲਟਾਂ ਪਾਉਂਣ ਵਾਲੇ ਹਾਦਸਿਆਂ ਤੋਂ ਨਹੀਂ ਸਗੋਂ ਭਿਆਨਕ ਸੱਟਾਂ, ਬੇਹੋਸ਼ੀ ਅਧਰੰਗ ਅਤੇ ਕੌਮੇ ਵਿਚ ਜਾਣ ਤੋਂ ਬਚ ਸਕਦੇ ਹਨ । ਉਨ੍ਹਾਂ ਨੇ ਜ਼ਰੂਰਤ ਪੈਣ ਤੇ ਪੁਲਿਸ ਹੈਲਪ ਲਾਈਨ ਨੰਬਰ 112/181, ਐਂਬੂਲੈਂਸਾਂ ਲਈ 108, ਫਾਇਰ ਬ੍ਰਿਗੇਡ ਲਈ 101 ਅਤੇ ਸਾਇਬਰ ਸੁਰੱਖਿਆ ਲਈ 1930 ਨੰਬਰਾਂ ਤੇ ਫੋਨ ਕਰਨ ਦੀ ਟ੍ਰੇਨਿੰਗ ਦਿੱਤੀ । ਨਾਬਾਲਗਾਂ ਅਤੇ ਬਿਨ੍ਹਾਂ ਲਾਇਸੰਸ ਚਾਲਕਾਂ ਵਲੋਂ ਮੋਟਰਸਾਈਕਲ ਸਕੂਟਰ ਕਾਰਾਂ ਚਲਾਉਣ ਤੇ ਭਾਰੀ ਜ਼ੁਰਮਾਨੇ ਅਤੇ ਜੇਲ੍ਹਾਂ ਦੀ ਸਜ਼ਾਵਾਂ ਬਾਰੇ ਵੀ ਦਸਿਆ । ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਨੇ ਹਾਦਸਿਆਂ ਸਮੇਂ ਪੀੜਤਾਂ ਨੂੰ ਫਸਟ ਏਡ, ਸੀ. ਪੀ. ਆਰ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਪੱਟੀਆਂ ਫੱਟੀਆਂ ਨਾਲ ਖ਼ੂਨ ਬੰਦ ਕਰਨ ਅਤੇ ਟੁੱਟੇ ਅੰਗਾਂ ਨੂੰ ਅਹਿਲ ਕਰਨ ਦੀ ਟ੍ਰੇਨਿੰਗ ਦਿੱਤੀ । ਚੇਤਨ ਕੁਮਾਰ ਅਪਰੈਸਨ ਹੈੱਡ, ਅਮਰ ਸਿੰਘ, ਐਚ. ਆਰ. ਹੈੱਡ, ਕਰਮਜੀਤ ਸਿੰਘ, ਮਨਪ੍ਰੀਤ ਕੌਰ, ਕੌਂਸਲ ਭਾਰਤੀ, ਆਦਿ ਅਧਿਕਾਰੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਫੈਕਟਰੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ, ਬਚਾਓ, ਮਦਦ, ਸਨਮਾਨ ਹਿੱਤ ਫੈਕਟਰੀ ਮੈਨੈਜਮੈਟ ਵਲੋਂ ਜਾਗਰੂਕ ਕੀਤਾ ਜਾਂਦਾ ਰਹਿੰਦਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.